ਸਸਤੀਆਂ ਦਵਾਈਆਂ ਵਾਸਤੇ ਲੁਧਿਆਣਾ ਵਿੱਚ ਖੁਲ੍ਹ ਗਿਆ ਵਿਸ਼ਾਲ ਗੁਰੂ ਨਾਨਕ ਮੋਦੀਖ਼ਾਨਾ – ਡਾ. ਗਰੇਵਾਲ ਨੇ ਕੀਤਾ ਐਲਾਨ – ਦੂਰੋਂ ਆਉਣ ਵਾਲੇ ਮਰੀਜ਼ ਫ਼ੋਨ ਤੇ ਲੈਣ ਜਾਣਕਾਰੀ

ਨਿਊਜ਼ ਪੰਜਾਬ
ਲੁਧਿਆਣਾ , 21 ਜੁਲਾਈ – ਕੋਰੋਨਾ ਮਹਾਂਮਾਰੀ ਦੌਰਾਨ ਹਰ ਤਰ੍ਹਾਂ ਦੇ ਲੋੜਵੰਦ ਮਰੀਜ਼ਾਂ ਨੂੰ ਬਿਨਾ ਮੁਨਾਫ਼ਾ ਕਮਾਏ ਲਾਗਤ ਮਾਤਰ ਕੀਮਤ ਤੇ ਦਵਾਈਆਂ ਦੇਣ ਲਈ ਲੁਧਿਆਣਾ ਦੇ ਗੁਰਦੇਵ ਨਗਰ ਸਥਿਤ ਪ੍ਰਸਿੱਧ ਹਸਪਤਾਲ ਐਸ ਏ ਐਸ ਗਰੇਵਾਲ ਮਲਟੀ ਸਪੈਸ਼ਲਿਟੀ ਹਸਪਤਾਲ ਨੇ ਅੱਜ ‘ ਗੁਰੂ ਨਾਨਕ ਮੋਦੀਖਾਨਾ ‘ ਆਰੰਭ ਕਰਕੇ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ I ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਗੁਰਵਿੰਦਰ ਸਿੰਘ ਗਰੇਵਾਲ ਨੇ ਨਿਊਜ਼ ਪੰਜਾਬ ਨਾਲ ਗੱਲ ਕਰਦਿਆਂ ਦੱਸਿਆ ਕਿ ਜੋ ਵਾਅਦਾ ਲੁਧਿਆਣਾ ਵਾਸੀਆਂ ਨਾਲ ਕੀਤਾ ਸੀ ਉਹ ਅੱਜ ਗੁਰੂ ਨਾਨਕ ਸਾਹਿਬ ਨੇ ਪੂਰਾ ਕਰਵਾ ਦਿੱਤਾ ਹੈ ਅਤੇ ਹਸਪਤਾਲ ਵਿੱਚ ‘ ਗੁਰੂ ਨਾਨਕ ਮੋਦੀਖਾਨਾ ‘ ਆਰੰਭ ਹੋ ਗਿਆ ਹੈ | ਇਸ ਵਿੱਚ ਦਵਾਈਆਂ ਉੱਤੇ ਪ੍ਰਿੰਟ ਰੇਟ ਤੋਂ ਕਿਤੇ ਘੱਟ ਕੀਮਤ ‘ਤੇ ਦਵਾਈਆਂ ਮਿਲਣਗੀਆਂ I

ਪੰਜਾਬ ਵਿੱਚ ਇੱਹ ਵੱਡਾ ਉਪਰਾਲਾ ਕਰਨ ਵਾਲੇ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਗੁਰਿੰਦਰ ਸਿੰਘ ਗਰੇਵਾਲ ਐਮ ਡੀ ਇੰਟਰਨਲ ਮੈਡੀਸਨ ( ਪੀ ਜੀ ਆਈ )ਅਤੇ ਸਾਬਕਾ ਪ੍ਰਧਾਨ ਪੰਜਾਬ ਮੈਡੀਕਲ ਕੌਂਸਲ ਨੇ ਕਿਹਾ ਕਿ ਅਸੀਂ ‘ ਗੁਰੂ ਨਾਨਕ ਮੋਦੀਖਾਨਾ ‘ ਵਿੱਚ ਲੋੜਵੰਦ ਮਰੀਜ਼ਾਂ ਨੂੰ ਰੋਜ਼ਾਨਾ 24 ਘੰਟੇ  ਲਾਗਤ ਮਾਤਰ ਕੀਮਤ ਤੇ ਦਵਾਈਆਂ ਦਿਆਂਗੇ ਪ੍ਰੰਤੂ ਹਾਲੇ ਕੁਝ ਸਮੇ ਲਈ ਇੱਹ ਸੇਵਾ ਸਵੇਰ ਤੋਂ ਸ਼ਾਮ ਤੱਕ ਹੋ ਸਕੇਗੀ I

ਉਨ੍ਹਾਂ ਕਿਹਾ ਕਿ ਦਵਾਈਆਂ ਦੀ ਕੀਮਤ ਵਿੱਚ ਅਤੇ ਪ੍ਰਿੰਟ ਰੇਟ ਵਿੱਚ ਬਹੁਤ ਵੱਡਾ ਫਰਕ ਹੋਵੇਗਾ ਜੋ ਹਰ ਮਰੀਜ਼ ਦਵਾਈ ਦੇ ਬਿੱਲ ਅਤੇ ਪ੍ਰਿੰਟ ਰੇਟ ਵੇਖ ਕੇ ਆਪ ਖੁਦ ਹੀ ਅੰਦਾਜ਼ਾ ਲਾ ਲਵੇਗਾ ਅਤੇ ਇੱਹ ਫਰਕ ਹੈਰਾਨੀਜਨਕ ਹੋਵੇਗਾ I ਡਾ. ਗਰੇਵਾਲ ਨੇ ਕਿਹਾ ਕਿ ਦਵਾਈ ਡਾਕਟਰ ਵਲੋਂ ਲਿਖੀ ਪਰਚੀ ਤੇ ਹੀ ਮਿਲੇਗੀ I ਉਨ੍ਹਾਂ ਕਿਹਾ ‘ ਗੁਰੂ ਨਾਨਕ ਮੋਦੀਖਾਨਾ ‘ ਤੋਂ ਰਿਆਇਤੀ ਦਰਾਂ ਤੇ ਦਵਾਈਆਂ ਸਿਰਫ ਅਸਲ ਮਰੀਜ਼ਾਂ ਵਾਸਤੇ ਹੀ ਦਿਤੀਆਂ ਜਾਣਗੀਆਂ ਕਿਸੇ ਨੂੰ ਅਗੋ ਵੇਚਣ ਵਾਸਤੇ ਦਵਾਈ ਨਹੀਂ ਮਿਲੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਹਸਪਤਾਲ ਜਾ ਕਿਸੇ ਵੀ ਪ੍ਰਵਾਨਿਤ ਡਾਕਟਰ ਵਲੋਂ ਲਿਖੀ ਪਰਚੀ ਅਨੁਸਾਰ ਹੀ ਦਵਾਈਆਂ ਮਿਲਣਗੀਆਂ | ਉਨ੍ਹਾਂ ਕਿਹਾ ਡਉਰੂ ਆਉਣ ਵਾਲੇ ਵਿਅਕਤੀ ਪਹਿਲਾਂ ਫੋਨ ਤੇ ਜਾਣਕਾਰੀ ਲੈ ਕੇ ਆਉਣ ਤਾ ਜੋ ਉਨ੍ਹਾਂ ਦਾ ਸਮਾਂ ਬੱਚ ਸਕੇ | ਡਾ . ਗੁਰਵਿੰਦਰ ਸਿੰਘ ਗਰੇਵਾਲ ਦਾ ਮੁਬਾਇਲ ਨੰਬਰ 98140 98393 ਤੇ ਗੱਲ ਕੀਤੀ ਜਾ ਸਕਦੀ ਹੈ I