ਲੁਧਿਆਣਾ ਵਿੱਚ ਕੋਰੋਨਾ – ਅੱਜ 226 ਮਰੀਜ਼ ਆਏ – 6 ਹੋਈਆਂ ਮੌਤਾਂ – 1073 ਸੈਪਲ ਟੈਸਟ ਲਈ ਭੇਜੇ – ਪੂਰੇ ਦੇਸ਼ ਦੀ ਰਿਪੋਰਟ ਵੀ ਪੜ੍ਹੋ
ਨਿਊਜ਼ ਪੰਜਾਬ
ਲੁਧਿਆਣਾ , 31 ਜੁਲਾਈ – ਸਿਵਲ ਸਰਜਨ ਲੁਧਿਆਣਾ ਡਾ.ਰਜੇਸ਼ ਕੁਮਾਰ ਬੱਗਾ ਨੇ covID – 19 ( ਕਰੋਨਾ ਵਾਇਰਸ ਬਿਮਾਰੀ ) ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਜਿਲ੍ਹਾ ਲੁਧਿਆਣਾ ਅੰਦਰ ਅੱਜ ਤੱਕ 62490 ਸ਼ੱਕੀ ਵਿਅਕਤੀਆ ਦੇ ਸੈਂਪਲ ਲਏ ਗਏ ਹਨ । ਅੱਜ ਪੈਡਿੰਗ ਰਿਪੋਰਟਾਂ ਵਿੱਚੋਂ 1 ਸੈਂਪਲਾਂ ਦੀ ਰਿਪੋਰਟ ਕਰੋਨਾ ਪੋਜਟਿਵ ਪ੍ਰਾਪਤ ਹੋਈ ਹੈ ਜਿਨ੍ਹਾਂ ਵਿੱਚੋਂ 109 ਜਿਲ੍ਹਾ ਲੁਧਿਆਣਾ , 1 ਜਿਲ੍ਹਾ ਫਤਿਹਗੜ੍ਹ ਅਤੇ ! ਜਿਲ੍ਹਾ ਜਲੰਧਰ ਨਾਲ ਸਬੰਧਤ ਹਨ । ਜਿਲ੍ਹਾ ਲੁਧਿਆਣ ਦੇ ਕਰੋਨਾ ਪੋਜਟਿਵ ਕੇਸ ਜ਼ੋ ਕਿ ਤਹਿਸੀਲ ਜਗਰਾਓ ਵਿੱਚ 4 , ਤਹਿਸੀਲ ਪਾਇਲ ਵਿੱਚ 2 , ਤਹਿਸੀਲ ਖੰਨਾ ਵਿੱਚ 5 , ਤਹਿਸੀਲ ਰਾਏਕੋਟ ਵਿੱਚ 2 , ਤਹਿਸੀਲ ਸਮਰਾਲਾ ਵਿੱਚ 3 , ਤਹਿਸੀਲ ਪੂਰਬੀ ਵਿੱਚ 66 ਅਤੇ ਤਹਿਸੀਲ ਪੱਛਮੀ ਵਿੱਚ 27 ਹਨ । ਇਸ ਤੋਂ ਇਲਾਵਾ 115 ਕਰੋਨਾ ਪੋਜਟਿਵ ਕੇਸ ਜਿਨ੍ਹਾਂ ਦੀ ਰਿਪੋਰਟ ਪ੍ਰਾਇਵੇਟ ਹਸਪਤਾਲ ਅਤੇ ਲੈਬਾਰਟਰੀ ਤੋਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋ 109 ਜਿਲ੍ਹਾ ਲੁਧਿਆਣਾ , 1 ਜਿਲ੍ਹਾ ਫਿਰੋਜਪੁਰ , । ਜਿਲ੍ਹਾ ਫਤਿਹਗੜ੍ਹ , 2 ਜਿਲ੍ਹਾ ਬਠਿੰਡਾ , 1 ਰਾਜ ਬਿਹਾਰ ਅਤੇ । ਰਾਜ ਦਿੱਲੀ ਨਾਲ ਸਬੰਧਤ ਹਨ । ਜਿਲ੍ਹਾ ਲੁਧਿਆਣਾ ਦੇ ਕਰੋਨਾ ਪੋਜਟਿਵ ਕੇਸ ਤਹਿਸੀਲ ਜਗਰਾਓ ਵਿੱਚ 2 , ਤਹਿਸੀਲ ਪਾਇਲ ਵਿੱਚ 2 , ਤਹਿਸੀਲ ਖੰਨਾ ਵਿੱਚ , ਤਹਿਸੀਲ ਰਾਏਕੋਟ ਵਿੱਚ 2 , ਤਹਿਸੀਲ ਪੂਰਬੀ ਵਿੱਚ 45 ਅਤੇ ਤਹਿਸੀਲ ਪੱਛਮੀ ਵਿੱਚ 57 ਹਨ । ਇਸ ਤਰਾਂ ਅੱਜ ਜਿਲ੍ਹਾ ਲੁਧਿਆਣਾ ਦੇ 218 ਕਰੋਨਾ ਪੰਜਟਿਵ ਕੇਸ ਹੋ ਗਏ ਹਨ ਜਿਨ੍ਹਾਂ ਵਿੱਚੋਂ ਆਈ.ਐਲ.ਆਈ ( ਫਲੂ ਕੋਰਨਰ ) ਤੋਂ 73 ਕੇਸ , ਪੋਜਟਿਵ ਮਰੀਜਾ ਦੇ ਸੰਪਰਕ ਵਿੱਚ ਆਏ ਕੇਸਾਂ ਦੀ ਗਿਣਤੀ 85 , SARI ਕੇਸ 2 , ਹੈਲਥ ਕੇਅਰ ਵਰਕਰ -14 , ਇੰਟਰਨੈਸ਼ਨਲ ਟਰੈਵਲਰ -1 , ਡੋਮੈਸਟਿੱਕ ਟਰੈਵਲਰ -2 , opp ਕੇਸ- 20 , ਟਰੇਸਿੰਗ ਇੰਨ ਸੈਸ -9 , ਅੰਡਰ ਟਰਾਇਲ -6 , ਪ੍ਰੈਗਨੈਂਟ ਵੋਮੈਨ -2 , ਪੁਲਿਸ ਕਰਮਚਾਰੀ -4 ਹਨ । ਜਿਸ ਨਾਲ ਜਿਲ੍ਹਾ ਲੁਧਿਆਣਾ ਦੇ ਕੁੱਲ ਕਰੋਨਾ ਪੋਜਟਿਵ ਕੇਸਾਂ ਦੀ ਗਿਣਤੀ 3246 ਹੋ ਗਈ ਹੈ । ਅੱਜ 8 ਬਾਹਰਲੇ ਜਿਲ੍ਹੇ / ਸੂਬਿਆ ਨਾਲ ਸਬੰਧਤ ਹਨ । ਜਿਸ ਨਾਲ ਬਾਹਰਲੇ ਜਿਲ੍ਹੇ । ਸੂਬਿਆਂ ਦੇ ਕੁੱਲ ਕਰੋਨਾ ਪੋਜਟਿਵ ਕੇਸ 440 ਹੋ ਗਏ ਹਨ । ਅੱਜ ਕਰੋਨਾ ਨਾਲ 6 ਮੌਤਾਂ ਦੀ ਪੁਸ਼ਟੀ ਹੋਈ ਹੈ ਜੋਕਿ ਜਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ । ਮੌਤਾਂ ਦਾ ਵੇਰਵਾ ਜੋ ਕਿ 1 ਕਰੋਨਾ ਪੋਜਟਿਵ ਔਰਤ ਜਿਸਦੀ ਉਮਰ 65 ਸਾਲ ਵਾਸੀ ਮਾਣਕਵਾਲ ਜੋ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ ਦੀ ਡੀ.ਐਮ.ਸੀ. ਹਸਪਤਾਲ ਵਿੱਚ ਮੌਤ ਹੋ ਗਈ । 1 ਹੋਰ ਕਰਨਾ ਪੋਜਟਿਵ ਔਰਤ ਜਿਸਦੀ ਉਮਰ 66 ਸਾਲ ਵਾਸੀ ਸਿੰਘਪੁਰਾ ਮੁਹੱਲਾ ਜੋ ਕਿ ਸ਼ੂਗਰ , ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਦੀ ਡੀ.ਐਮ.ਸੀ. ਹਸਪਤਾਲ ਵਿੱਚ ਮੌਤ ਹੋ ਗਈ । 1 ਕਰੋ ਪੋਜਟਿਵ ਵਿਅਕਤੀ ਜਿਸਦੀ ਉਮਰ 58 ਸਾਲ ਵਾਸੀ ਕੋਟ ਮੰਗਲਸਿੰਘ ਜੋ ਕਿ ਬਲੱਡ ਪ੍ਰੈਸ਼ਰ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ਦੀ ਪੀ.ਜੀ.ਆਈ ਵਿੱਚ ਮੌਤ ਹੋ ਗਈ । । ਹੋਰ ਕਰੋਨਾ ਪੋਜਟਿਵ ਔਰਤ ਜਿਸਦੀ ਉਮਰ 24 ਸਾਲ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਜੋ ਕਿ ਖੂਨ ਦੀ ਕਮੀ ਅਤੇ ਗੁਰਦਿਆ ਦੀ ਬਿਮਾਰੀ ਤੋਂ ਪੀੜਤ ਸੀ ਦੀ ਓਸਮਾਲ ਹਸਪਤਾਲ ਵਿੱਚ ਮੌਤ ਹੋ ਗਈ । ਹੋਰ ਕਰੋਨਾ ਪੋਜਟਿਵ ਵਿਅਕਤੀ ਜਿਸਦੀ ਉਮਰ 47 ਸਾਲ ਵਾਸੀ ਬਸਤੀ ਜੋਧੇਵਾਲ ਜਿਸਦੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਮੌਤ ਹੋ ਗਈ । 1 ਹੋਰ ਕਰਨਾ ਪੋਜਟਿਵ ਔਰਤ ਜਿਸਦੀ ਉਮਰ 43 ਸਾਲ ਵਾਸੀ ਦਸ਼ਮੇਸ਼ ਨਗਰ ਜੋ ਕਿ ਖੂਨ ਦੀ ਕਮੀ ਅਤੇ ਟੀ.ਬੀ. ਤੋਂ ਪੀੜਤ ਸੀ ਦੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਮੌਤ ਹੋ ਗਈ । ਇਸ ਤਰਾਂ ਲੁਧਿਆਣਾ ਜਿਲ੍ਹੇ ਦੀਆ ਕਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ ਲਲ ਹੋ ਗਈ ਹੈ ਅਤੇ ਬਾਹਰਲੇ ਜਿਲ੍ਹਿਆ / ਸੂਬਿਆ ਦੀ ਮੌਤਾਂ ਦੀ ਗਿਣਤੀ 40 ਹੈ।ਅੱਜ 1073 ਸੈਪਲ ਟੈਸਟ ਲਈ ਭੇਜੇ ਗਏ ਹਨ । ਉਹਨਾ ਦੱਸਿਆ ਕਿ 107 ਰੈਪਿਡ ਰਿਸਪੌਂਸ ਟੀਮਾਂ ਨੇ ਅੱਜ 463 ਲੋਕਾਂ ਦੀ ਸਕਰੀਨਿੰਗ ਕੀਤੀ ਜਿਨ੍ਹਾਂ ਵਿੱਚੋਂ 365 ਲੋਕਾਂ ਨੂੰ ਇਕਾਂਤ ਵਾਸ ਕੀਤਾ ਗਿਆ । ਉਹਨਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਚੰਗੇ ਨਾਗਰਿਕ ਬਣੋ , ਆਪਣੇ ਅਤੇ ਸਮਾਜ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਕਰੋ । ਸਿਹਤ ਵਿਭਾਗ ਦਾ ਸਹਿਯੋਗ ਕਰੋ ।