ਤਲਵਾੜਾ ਦਬੇਟਾ ਤੇ ਦੜੋਲੀ ਪੇਡੂ ਖੇਤਰਾਂ ਵਿੱਚ ਪੀਣ ਵਾਲਾ ਸਾਫ ਪਾਣੀ ਦੇਣ ਲਈ ਸਥਾਪਤ ਕੀਤੀ ਨਵੀਂ ਤਕਨੀਕ ਦੀ ਮਿਕਸਿੰਗ ਮਸ਼ੀਨ
ਜਲ ਸਪਲਾਈ ਵਿਭਾਗ ਵਲੋਂ ਪੇਡੂ ਖੇਤਰਾਂ ਵਿੱਚ ਪੀਣ ਵਾਲਾ ਸਾਫ ਪਾਣੀ ਦੇਣ ਲਈ ਨਵੀਂ ਕਲੋਰੀਨ ਮਿਕਸਿੰਗ ਮਸ਼ੀਨ ਦੀ ਸਫਲਤਾ ਪੂਰਵਕ ਪਰਖ
ਨਿਊਜ਼ ਪੰਜਾਬ
ਨੰਗਲ 26 ਜੁਲਾਈ – ਲੋਕਾਂ ਨੂੰ ਪੀਣ ਵਾਲਾ ਸਾਫ ਸੁਧਰਾ ਪਾਣੀ ਉਪਲੱਬਧ ਕਰਵਾਉਣ ਲਈ ਜਲ ਸਪਲਾਈ ਵਿਭਾਗ ਨਿਰੰਤਰ ਯਤਨਸ਼ੀਲ ਹੈ ਇਸਦੇ ਲਈ ਵਿਭਾਗ ਵਲੋਂ ਜਲ ਸਪਲਾਈ ਦੋਰਾਨ ਵਰਤੀ ਜਾਣ ਵਾਲੀ ਨਵੀਂ ਤਕਨੀਕ ਦੀ ਮਸ਼ੀਨਰੀ ਦੀ ਵਰਤੋਂ ਕਰਕੇ ਲੋਕਾਂ ਨੂੰ ਨਿਰਵਘਨ ਪੀਣ ਵਾਲਾ ਸਾਫ ਪਾਣੀ ਮੁਹੱਈਆਂ ਕਰਵਾਇਆ ਜਾ ਰਿਹਾ ਹੈ। ਪੀਣ ਵਾਲੇ ਪਾਣੀ ਨੂੰ ਰੋਗਾਣੂ ਮੁਕਤ ਕਰਨ ਦੇ ਲਈ ਇਸ ਪੀਣ ਵਾਲੇ ਪਾਣੀ ਵਿੱਚ ਕਲੋਰੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਜਲ ਸਪਲਾਈ ਵਿਭਾਗ ਨੇ ਤਲਵਾੜਾ ਦਬੇਟਾ ਤੇ ਦੜੋਲੀ ਵਿੱਚ ਹਾਈ ਹੈਡ ਤੇ ਚੱਲ ਰਹੀ ਜਲ ਸਪਲਾਈ ਨੂੰ ਨਵੀਂ ਤਕਨੀਕ ਦੀ ਮਸ਼ੀਨਰੀ ਨਾਲ ਪਾਣੀ ਦੀ ਕਲੋਰੀਨੇਸ਼ਨ ਕਰਨ ਦਾ ਉਪਰਾਲਾ ਕੀਤਾ ਹੈ। ਇਸਦੇ ਲਈ ਪਰਖ ਦੇ ਤੋਰ ਤੇ ਭਾਗੀਰਥ ਸਵੱਛ ਜਲ ਵਲੋਂ ਤਿਆਰ ਮਸ਼ੀਨਰੀ ਲਗਾ ਕੇ ਲੋਕਾਂ ਨੂੰ ਪੀਣ ਵਾਲਾ ਕਲੋਰੀਨੇਸ਼ਨ ਪਾਣੀ ਦੇਣ ਵਿੱਚ ਹੋਰ ਪੁਲੱਘ ਪੁੱਟ ਲਈ ਹੈ।
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਮਾਇਕਲ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਇਹ ਦੋਵੇ ਜਲ ਸਪਲਾਈ ਪ੍ਰੋਜੈਕਟ ਤਲਵਾੜਾ ਦਬੇਟਾ ਅਤੇ ਦੜੋਲੀ ਹਾਈ ਹੈਡ 120 ਮੀਟਰ ਉਤੇ ਲੱਗੇ ਹੋਏ ਹਨ ਅਤੇ ਇਥੇ ਪਾਣੀ ਨੂੰ ਕਲੋਰੀਨੇਸ਼ਨ ਕਰਨ ਲਈ ਨਵੀਂ ਤਕਨੀਕ ਦੀ ਮਸ਼ੀਨਰੀ ਸਥਾਪਤ ਕੀਤੀ ਗਈ ਹੈ ਜਿਸਦੇ ਨਤੀਜੇ ਬਹੁਤ ਹੀ ਸਾਰਥਕ ਹਨ। ਉਹਨਾਂ ਦੱਸਿਆ ਕਿ ਕਲੋਰੀਨੇਸ਼ਨ ਮਿਕਸਿੰਗ ਪਲਾਟ ਭਾਗੀਰਥ ਸਵੱਛ ਜਲ ਬਨੂੜ ਜਿਲ•ਾ ਮੋਹਾਲੀ ਵਿੱਚ ਤਿਆਰ ਹੋਇਆ ਹੈ। ਉਹਨਾਂ ਹੋਰ ਦੱਸਿਆ ਕਿ ਇਸ ਮਸ਼ੀਨ ਵਿੱਚ ਦਾਣੇਦਾਰ ਕਲੋਰੀਨ, ਟੀ ਸੀ ਸੀ ਏ 90, ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸਦੇ ਨਤੀਜੇ ਸੰਤੋਸ਼ਜਨਕ ਹਨ। ਉਹਨਾਂ ਕਿਹਾ ਕਿ ਜੋ ਕਲੋਰੀਨ ਪਹਿਲਾਂ ਵਰਤੀ ਜਾ ਰਹੀ ਹੈ ਉਸ ਨੂੰ ਮਿਕਸਿੰਗ ਲਈ ਪਾਉਣ ਸਮੇਂ ਕਾਫੀ ਔਕੜ ਪੇਸ਼ ਆਉਦੀ ਹੈ ਅਤੇ ਮਸ਼ੀਨ ਨੂੰ ਚਲਾਉਣ ਵਿੱਚ ਵੀ ਕਈਵਾਰ ਪਰੇਸਾਨੀ ਆਉਦੀ ਹੈ, ਪਹਿਲਾਂ ਵਰਤਿਆ ਜਾਣ ਵਾਲਾ ਕਲੋਰੀਨ, ਕੱਪੜੇ ਅਤੇ ਹੱਥਾਂ ਉਤੇ ਵੀ ਅਸਰ ਕਰਦਾ ਸੀ ਜਦੋਂ ਕਿ ਇਸ ਮਸ਼ੀਨਰੀ ਵਿੱਚ ਵਰਤਿਆ ਜਾਣ ਵਾਲਾ ਮਟੀਰੀਅਲ ਬਹੁਤ ਹੀ ਵਧੀਆ ਕਿਸਮ ਦਾ ਹੈ। ਉਹਨਾਂ ਹੋਰ ਦੱਸਿਆ ਕਿ ਦਾਣੇਦਾਰ ਕਲੋਰੀਨ ਲਗਭਗ 10 ਲੱਖ ਲੀਟਰ ਵਿੱਚ 800 ਗ੍ਰਾਮ ਮਿਲਾਈ ਜਾਂਦੀ ਹੈ ਅਤੇ ਇਸ ਮਸ਼ੀਨ ਵਿੱਚ ਇਕ ਵਾਰ 4 ਕਿਲੋ ਤੱਕ ਦਾਣੇਦਾਰ ਕਲੋਰੀਨ ਪਾਈ ਜਾ ਸਕਦੀ ਹੈ, ਕਲੋਰੀਨ ਡਰੱਮ ਵੀ ਪੂਰੀਤਰ•ਾਂ ਸੀਲਡ ਹੈ। ਇਹ ਮਿਕਸਿੰਗ ਮਸ਼ੀਨ ਬਿਨ•ਾਂ ਬਿਜਲੀ ਤੋਂ ਚਲਦੀ ਹੈ ਅਤੇ ਹਾਈ ਹੈਡ ਤੋਂ ਆਉਣ ਵਾਲੇ ਤੇਜ ਜਾਂ ਘੱਟ ਦਬਾਅ ਵਾਲੇ ਪਾਣੀ ਵਿੱਚ ਇਕ ਸਾਰ ਕਲੋਰੀਨ ਮਿਕਸ ਹੋਣ ਉਪਰੰਤ ਪੀਣ ਵਾਲਾ ਪਾਣੀ ਵੈਕਟੀਰਿਆ ਮੁਕਤ ਹੋ ਜਾਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਪ੍ਰੋਗਰਾਮ ਤਹਿਤ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਬੇਹੱਦ ਜਰੂਰੀ ਹੈ ਅਤੇ ਸਾਫ ਸੁਧਰਾ ਪੀਣ ਵਾਲਾ ਕਲੋਰੀਨੇਸ਼ਨ ਪਾਣੀ ਲੋਕਾਂ ਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ। ਇਸਦੇ ਲਈ ਅਸੀਂ ਇਹ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਇਸ ਇਲਾਕੇ ਵਿੱਚ ਪੀਣ ਵਾਲੇ ਸਾਫ ਪਾਣੀ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਸੀਂ ਇਸਦੇ ਲਈ ਲਗਾਤਾਰ ਯਤਨਸ਼ੀਲ ਹਾਂ।
ਭਾਗੀਰਥ ਸਵੱਛ ਜਲ ਦੇ ਪ੍ਰਬੰਧਕ ਮੁਲਤਾਨ ਮੇਕ ਦੇ ਸ੍ਰੀ ਨਿਲੇਸ਼ ਮੋਦੀ ਨੇ ਇਸ ਮਿਕਸਿੰਗ ਮਸ਼ੀਨ ਬਾਰੇ ਦੱਸਿਆ ਕਿ ਇਸ ਮਸ਼ੀਨਰੀ ਦੀ ਲੰਮੀ ਉਮਰ ਲਈ ਇਸਦੇ ਸਟੀਲ ਡਰੱਮ ਦੇ ਅੰਦਰ ਹੋਰ ਵਧੀਆਂ ਮਟੀਰੀਅਲ ਟਫਲੋਨ ਦੀ ਕੋਟਿੰਗ ਵੀ ਕੀਤੀ ਗਈ ਹੈ ਅਤੇ ਇਸਨੂੰ ਜਰ ਮੁਕਤ ਰੱਖਣ ਲਈ ਇਸਦੇ ਸਾਰੇ ਕਲੋਰੀਨੇਟਰ ਪੁਰਜਿਆ ਨੂੰ ਸਟੀਲ ਦੇ ਬਣਾਇਆ ਜਾ ਰਿਹਾ ਹੈ। ਉਹਨਾਂ ਹੋਰ ਦੱਸਿਆ ਕਿ ਇਹ ਮਸ਼ੀਨਰੀ ਬਿਨ•ਾਂ ਬਿਜਲੀ ਜਾਂ ਬੈਟਰੀ ਤੋਂ ਚੱਲਦੀ ਹੈ ਇਸ ਵਿੱਚ ਮਿਕਸਿੰਗ ਕਰਨ ਵਾਲੇ ਅਪਰੇਟਰ ਨੂੰ ਵੀ ਦਾਣੇਦਾਰ ਕਲੋਰੀਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਇਸ ਵਿੱਚ ਵਰਤਿਆ ਜਾਣ ਵਾਲਾ ਮਟੀਰੀਅਲ ਸਮਾਪਤੀ ਤੱਕ ਪੂਰਾ ਵਰਤੋਂ ਵਿੱਚ ਆਉਦਾ ਹੈ ਤੇ ਹਰ ਘਰ ਵਿੱਚ ਪਹੁੰਚਣ ਵਾਲਾ ਪਾਣੀ ਵੈਕਟੀਰਿਆ ਮੁਕਤ ਹੁੰਦਾ ਹੈ ਉਹਨਾਂ ਹੋਰ ਦੱਸਿਆ ਕਿ ਪਰਖ ਦੇ ਤੋਰ ਤੇ ਉਹਨਾਂ ਨੇ ਆਪਣੀਆਂ 2 ਮਸ਼ੀਨਾਂ ਤਲਵਾੜਾ ਦਬੇਟਾ ਅਤੇ ਦੜੋਲੀ ਵਿੱਚ ਸਥਾਪਤ ਕੀਤੀਆਂ ਹਨ ਜਿਸਦੀ ਜਲ ਸਪਲਾਈ ਵਿੱਚ ਵਿਭਾਗ ਦੇ ਅਧਿਕਾਰੀ ਨਿਰੰਤਰ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਲ ਸਪਲਾਈ ਵਿਭਾਗ ਇਸ ਮਸ਼ੀਨਰੀ ਨੂੰ ਆਪਣੀ ਪਰਖ ਵਿੱਚ ਸਹੀ ਪਾਉਦਾ ਹੈ ਤਾਂ ਉਹ ਪੰਜਾਬ ਦੇ ਹੋਰ ਖੇਤਰਾਂ ਵਿੱਚ ਵੀ ਇਹ ਮਸ਼ੀਨਰੀ ਸਥਾਪਤ ਕਰਨਗੇ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆਂ ਕਰਵਾਇਆ ਜਾ ਸਕੇ। ਭਾਗੀਰਥ ਸਵੱਛ ਜਲ ਦੇ ਇਕ ਹੋਰ ਮਾਹਰ ਮੁਲਤਾਨ ਸਿੰਘ ਨੇ ਮਿਕਸਿੰਗ ਮਸ਼ੀਨ ਬਾਰੇ ਦੱਸਿਆ ਕਿ ਇਹ ਮਸ਼ੀਨ ਪੰਪ ਦੇ ਡਿਸਚਾਰਜ ਮੁਤਾਬਕ ਪਾਣੀ ਵਿੱਚ ਕਲੋਰੀਨ ਦੀ ਮਾਤਰਾ ਮਿਕਸਿੰਗ ਕਰਦੀ ਹੈ ਇਸ ਮਸ਼ੀਨ ਨੂੰ ਚਲਾਉਣ ਲਈ ਬਿਜਲੀ ਦੀ ਵਰਤੋਂ ਨਹੀਂ ਹੁੰਦੀ ਅਤੇ ਕਿਸੇ ਸਥਾਈ ਅਪਰੇਟਰ ਦੀ ਜਰੂਰਤ ਨਹੀਂ ਹੈ, ਇਸਦਾ ਪੰਪ ਹੀ ਅਪਰੇਟਰ ਹੈ। ਉਹਨਾਂ ਹੋਰ ਦੱਸਿਆ ਕਿ ਜਲ ਸਪਲਾਈ ਦੀ ਲਾਈਨ ਦੇ ਹਰ ਹਿਸੇ ਵਿੱਚ ਇਸ ਮਸ਼ੀਨ ਮਿਕਸਿੰਗ ਉਪਰੰਤ ਬਰਾਬਰ ਮਾਤਰ ਵਿੱਚ ਹੀ ਕਲੋਰੀਨ ਦੀ ਡੋਜ ਮਿਕਸ ਹੁੰਦੀ ਹੈ। ਇਸਦੇ ਰੱਖ ਰਖਾਊ ਉਤੇ ਬਹੁਤ ਹੀ ਘੱਟ ਖਰਚ ਆਵੇਗਾ ਅਤੇ ਇਸ ਮਿਕਸਿੰਗ ਮਸ਼ੀਨ ਉਤੇ ਧੁੱਪ ਮੀਂਹ ਜਾਂ ਮੋਸਮ ਦਾ ਕੋਈ ਅਸਰ ਨਹੀਂ ਹੁੰਦਾ।
ਤਸਵੀਰ:-ਪਿੰਡ ਦੜੋਲੀ ਵਿੱਚ ਜਲ ਸਪਲਾਈ ਵਿਭਾਗ ਵਲੋਂ ਲਗਾਈ ਕਲੋਰੀਨ ਮਿਕਸਿੰਗ ਮਸ਼ੀਨ ਦੇ ਦ੍ਰਿਸ਼।