ਲੁਧਿਆਣਾ ਦੇ ਤਿੰਨ ਵਿਧਾਇਕਾਂ ਨੇ ਸ਼ਹਿਰ ਦੀ ਮਾੜੀ ਸੀਵਰੇਜ਼ ਪ੍ਰਣਾਲੀ ਤੇ ਕੀਤਾ ਰੌਸ ਦਾ ਪ੍ਰਗਟਾਵਾ – ਮੇਅਰ ਨਾਲ ਕੀਤੀ ਮੀਟਿੰਗ – ਕਿਹਾ 2010 ਤੋਂ ਬਾਅਦ ਨਹੀਂ ਹੋਈ ਮੇਨ ਲਾਈਨ ਦੀ ਸਫਾਈ
ਮੇਅਰ ਬਲਕਾਰ ਸਿੰਘ ਸੰਧੂ ਨੇ ਵਿਧਾਇਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਨਿਗਰਾਨ ਇੰਜੀਨਿਯਰ ( O & M ) ਨੂੰ ਕਿਹਾ ਕਿ ਐਸ ਟੀ ਪੀ ਭੱਟੀਆਂ ਤੋਂ ਲੈ ਕੇ ਵਾਇਆ ਜਲੰਧਰ ਬਾਈ ਪਾਸ , ਚਾਂਦ ਸਿਨੇਮਾ , ਹੁਕਮ ਸਿੰਘ ਰੋਡ , ਕਲਿਆਣ ਨਗਰ , ਬਾਜਵਾ ਨਗਰ , ਪੁਰਾਣੀ ਮਾਧੋਪੁਰੀ , ਹਰਬੰਸਪੁਰਾ , ਗਊਸ਼ਾਲਾ ਡਿਸਪੋਜ਼ਲ , ਬਾਬਾ ਥਾਨ ਸਿੰਘ ਨਗਰ , ਸਮਰਾਲਾ ਚੌਕ ਹੁੰਦੇ ਹੋਏ ਚੰਡੀਗੜ੍ਹ ਰੋਡ ਪਾਲ ਸਿੰਘ ਗਰੇਵਾਲ ਦੇ ਪੈਟਰੋਲ ਪੰਪ ਤਕ ਅਤੇ ਜਲੰਧਰ ਬਾਈ ਪਾਸ ਤੋਂ ਟਿੱਬਾ ਰੋਡ ਤੱਕ ਦੇ ਸਾਰੇ ਮੇਨ ਸੀਵਰਾਂ ਦੀ ਸੁਪਰ ਸ਼ੱਕਰ ਮਸ਼ੀਨ ਨਾਲ ਸਫਾਈ ਕਰਵਾਈ ਜਾਵੇ |
ਨਿਊਜ਼ ਪੰਜਾਬ
ਲੁਧਿਆਣਾ , 25 ਜੁਲਾਈ – ਲੁਧਿਆਣਾ ਦੇ ਵਿਧਾਨ ਸਭਾ ਹਲਕਾ ਉੱਤਰੀ , ਕੇਂਦਰੀ ਅਤੇ ਪੂਰਬੀ ਦੇ ਵਿਧਾਇਕ ਸ਼੍ਰੀ ਰਾਕੇਸ਼ ਪਾਂਡੇ , ਸ੍ਰੀ ਸੁਰਿੰਦਰ ਡਾਬਰ , ਸ੍ਰੀ ਸੰਜੀਵ ਤਲਵਾੜ ਨੇ ਕਿਹਾ ਕਿ ਉਨ੍ਹਾਂ ਦੇ ਹਲਕਿਆਂ ਵਿੱਚੋ ਲੰਘ ਰਹੇ ਇੰਸਪੇਕਟਿੰਗ ਸੀਵਰ ਜਿਸ ਦੀ ਕੇ 2010 ਤੋਂ ਬਾਅਦ ਨਗਰ ਨਿਗਮ ਵੱਲੋਂ ਸਫਾਈ ਨਹੀਂ ਕੀਤੀ ਗਈ ਜਿਸ ਕਾਰਨ ਸਬੰਧਿਤ ਇਲਾਕਿਆਂ ਵਿੱਚ ਸੀਵਰੇਜ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ I ਇੱਹ ਵਿਚਾਰ ਉਕਤ ਵਧਾਇਕਾਂ ਨੇ ਨਗਰ ਨਿਗਮ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਨਾਲ ਉਨ੍ਹਾਂ ਦੇ ਕੈਂਪ ਹਾਊਸ ਦਫਤਰ ਵਿਖੇ ਕੀਤੀ ਮੀਟਿੰਗ ਵਿੱਚ ਪ੍ਰਗਟਾਏ , ਵਿਧਾਇਕਾਂ ਨੇ ਆਪਣੇ ਹਲਕੇ ਦੀ ਸੀਵਰੇਜ ਪ੍ਰਣਾਲੀ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਪਬਲਿਕ ਨੂੰ ਆ ਰਹੀਆਂ ਉੱਕੜਾਂ ਸੰਬੰਧੀ ਮੇਅਰ ਬਲਕਾਰ ਸਿੰਘ ਸੰਧੂ ਨਾਲ ਵਿਚਾਰ – ਵਿਟਾਂਦਰਾ ਵੀ ਕੀਤਾ I ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿੱਚੋ ਲੰਘ ਰਿਹਾ ਇੰਸਪੇਕਟਿੰਗ ਸੀਵਰ ਜਿਸ ਦੀ ਕੇ 2010 ਤੋਂ ਬਾਅਦ ਨਗਰ ਨਿਗਮ ਵੱਲੋਂ ਸਫਾਈ ਨਾ ਕਰਵਾਏ ਜਾਣ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਸੀਵਰੇਜ ਦੀ ਗੰਭੀਰ ਸਮੱਸਿਆ ਬਣੀ ਹੈ ।
ਮੇਅਰ ਦਫਤਰ ਦੇ ਮੀਡੀਆ ਅਧਿਕਾਰੀ ਹਰਪਾਲ ਸਿੰਘ ਨਿਮਾਣਾ ਅਨੁਸਾਰ ਮੇਅਰ ਬਲਕਾਰ ਸਿੰਘ ਸੰਧੂ ਨੇ ਵਿਧਾਇਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਲਾਕੇ ਦੇ ਇੰਚਾਰਜ ਸ੍ਰੀ ਰਾਜਿੰਦਰ ਸਿੰਘ , ਨਿਗਰਾਨ ਇੰਜੀਨਿਯਰ ( O & M ) ਨੂੰ ਕਿਹਾ ਕਿ ਐਸ ਟੀ ਪੀ ਭੱਟੀਆਂ ਤੋਂ ਲੈ ਕੇ ਵਾਇਆ ਜਲੰਧਰ ਬਾਈ ਪਾਸ , ਚਾਂਦ ਸਿਨੇਮਾ , ਹੁਕਮ ਸਿੰਘ ਰੋਡ , ਕਲਿਆਣ ਨਗਰ , ਬਾਜਵਾ ਨਗਰ , ਪੁਰਾਣੀ ਮਾਧੋਪੁਰੀ , ਹਰਬੰਸਪੁਰਾ , ਗਊਸ਼ਾਲਾ ਡਿਸਪੋਜ਼ਲ , ਬਾਬਾ ਥਾਨ ਸਿੰਘ ਨਗਰ , ਸਮਰਾਲਾ ਚੌਕ ਹੁੰਦੇ ਹੋਏ ਚੰਡੀਗੜ੍ਹ ਰੋਡ ਪਾਲ ਸਿੰਘ ਗਰੇਵਾਲ ਦੇ ਪੈਟਰੋਲ ਪੰਪ ਤਕ ਅਤੇ ਜਲੰਧਰ ਬਾਈ ਪਾਸ ਤੋਂ ਟਿੱਬਾ ਰੋਡ ਤੱਕ ਦੇ ਸਾਰੇ ਮੇਨ ਸੀਵਰਾਂ ਜਿਨ੍ਹਾਂ ਦੀ ਕੁੱਲ ਲੰਬਾਈ 15 – 16 ਕਿਲੋਮੀਟਰ ਹੋਵੇਗੀ ਦੀ ਸੁਪਰ ਸ਼ੱਕਰ ਮਸ਼ੀਨ ਨਾਲ ਸਫਾਈ ਕਰਵਾਉਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਬਰਸਾਤਾਂ ਤੋਂ ਬਾਅਦ ਇਹ ਕੰਮ ਜਮੀਨੀ ਪੱਧਰ ਤੇ ਤੁਰੰਤ ਸ਼ੁਰੂ ਕੀਤਾ ਜਾਵੇ