ਪੰਜਾਬ ਸਰਕਾਰ ਵੱਲੋ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੋਵਿਡ ਟੈਸਟ ਦੀ ਸਹੂਲਤ ਦਾ ਲੋੜਵੰਦ ਲਾਭ ਲੈਣ : ਹਰਮਿੰਦਰ ਸਿੰਘ ਹੁੰਦਲ ਖੰਨਾ ਵਿੱਚ ਸੀ.ਐਮ.ਸੀ ਦੇ ਮਾਹਰ ਡਾਕਟਰਾਂ ਨੇ ਵਾਰਡ ਕਮੇਟੀਆਂ ਨੂੰ ਕੋਵਿਡ ਦੀਆਂ ਸਾਵਧਾਨੀਆ ਬਾਰੇ ਦਿੱਤੀ ਸਿਖਲਾਈ

ਹਰਜੀਤ ਸਿੰਘ ਬਿੱਲੂ ਖੰਨਾ
ਖੰਨਾ ,  24 ਜੁਲਾਈ  ਲੋਕ ਸਾਂਝਦਾਰੀ ”ਮਿਸ਼ਨ ਫਤਿਹ” ਤਹਿਤ ਲੋਕਾਂ ਨੂੰ ਕੋਵਿਡ 19 ਬਿਮਾਰੀ ਦੇੇ ਬਚਾਅ ਸਬੰਧੀ ਜਾਗਰੂਕ ਕਰਨ ਲਈ ਸਬ ਡਵੀਜਨ ਖੰਨਾ ਵਿੱਚ 33 ਵਾਰਡਾਂ ਦੀਆਂ ਗਠਨ ਕੀਤੀਆ ਹੋਈਆ ਕੋਰ ਗਰੁੱਪ ਕਮੇਟੀਆਂ ਵਿੱਚੋਂ 6 ਵਾਰਡਾਂ ਦੀਆਂ ਕੋਰ ਗਰੁੱਪ ਕਮੇਟੀਆਂ ਨੂੰ ਏ.ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਗਰਾਊਂਡ ਦੇ ਸਟੇਡੀਅਮ ਵਿੱਚ ਸਮਾਜਿਕ ਦੂਰੀ ਬਣਾ ਕੇ ਸੀ.ਐਮ.ਸੀ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱਲੋ ਸਖਲਾਈ ਦਿੱਤੀ ਗਈ। ਜਿਸ ਦੀ ਅਗਵਾਈ ਡਾ. ਕਲੈਰੰਸ ਸੈਮੂਅਲ ਕਰ ਰਹੇ ਸਨ, ਉਹਨਾਂ ਦੇ ਨਾਲ ਡਾ. ਗੁਰਸ਼ਾਨ ਸਿੰਘ ਗਿੱਲ, ਡਾ. ਅਵਨੀਤ ਸਿੰਘ ਕੋਛੜ, ਡਾ. ਦੀਪਸ਼ਿਖਾ ਕਾਮਰਾ, ਡਾ. ਧਰੂਵ ਲਾਲ, ਡਾ. ਨਵੀਸ਼ ਡੇਵਿਡ, ਡਾ. ਅਰਪਿਤਾ ਟਿੱਗਾ ਅਤੇ ਡਾ. ਰਣਜੀਤ ਇੰਨਜੇਟੀ ਸ਼ਾਮਲ ਸਨ।
ਡਾ. ਕਲੈਰੰਸ ਸੈਮੂਅਲ ਨੇ ਕੋਰ ਗਰੁੱਪ ਕਮੇਟੀਆਂ ਨੂੰ ਕਿਹਾ ਕਿ ”ਕੋਵਿਡ 19 ਦੇ ਦਿਨੋਂ ਦਿਨ ਵਧ ਰਹੇ ਪ੍ਰਕੋਪ ਤੋਂ ਆਪਣੇ ਆਪ ਨੂੰ ਅਤੇ ਹੋਰ ਲੋਕਾਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਆਪਾਂ ਸਾਰੇ ਖੁਦ ਜਾਗਰੂਕ ਹੋ ਕੇ ਹੋਰਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰੀਏ ਅਤੇ ਆਪਾਂ ਸਾਰੇ ਰਲ ਮਿਲ ਕੇ ਹੀ ਕੋਵਿਡ 19 ਬਿਮਾਰੀ ਦਾ ਮੁਕਾਬਲਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਹੱਲ ਹੈ ਕਿ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜ਼ਾਰੀ ਦਿਸ਼ਾ ਨਿਰਦੇਸ਼ ਦੀ ਪਾਲਣਾ ਬਾਰੇ ਜਾਗਰੂਕ ਕੀਤਾ ਜਾਵੇ। ਉਹਨਾਂ ਕੋਰ ਗਰੁੱਪ ਕਮੇਟੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਾਰਡਾਂ ਦੇ ਲੋਕਾਂ ਨੂੰ ਕੋਵਿਡ 19 ਬਿਮਾਰੀ ਦੇ ਬਚਾਅ ਸਬੰਧੀ ਉਪਰਾਲੇ ਕਰਕੇ ਲੋਕਾਂ ਲਈ ਰੋਲ ਮਾਡਲ (ਪ੍ਰੇਰਨਾਸਰੋਤ) ਬਣਨ। ਉਹਨਾਂ ਕਿਹਾ ਕਿ ਕੋਵਿਡ 19 ਬਿਮਾਰੀ ਤੋਂ ਬਚਣ ਲਈ ਲੋਕ ਸਾਂਝੇਦਾਰੀ ਬਹੁਤ ਜਰੂਰੀ ਹੈ ਤਾਂ ਜੋ ਕੋਵਿਡ 19 ਦੀ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਲੋਕਾਂ ਨੂੰ ਕਿਹਾ ਕਿ ਇਸ ਬਿਮਾਰੀ ਸਬੰਧੀ ਫੈਲ ਰਹੀਆ ਗਲਤ ਅਫਵਾਹਾ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਜੇਕਰ ਉਹੋਂ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ। ਇਸ ਮੌਕੇ ਹੋਰ ਮਾਹਰ ਡਾਕਟਰਾਂ ਨੇ ਵੀ ਕੋਰੋਨਾ ਸਕਰਮਣ ਫੈਲਣ ਤੋਂ ਰੋਕਣ ਲਈ ਕੀਤੇ ਜਾਣ ਵਾਲੇ ਜਰੂਰੀ ਉਪਰਾਲਿਆ ਬਾਰੇ ਬਹੁਤ ਹੀ ਵਿਸਥਾਰ ਪੂਰਵਿਕ ਦੱਸਿਆ ਅਤੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਜਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ।
                                                                            ਸ੍ਰੀ ਹਰਮਿੰਦਰ ਸਿੰਘ ਹੁੰਦਲ ਤਹਿਸੀਲਦਾਰ ਖੰਨਾ ਨੇ ਕਿਹਾ ਕਿ ਲੋਕ ਸਾਂਝਦਾਰੀ ”ਮਿਸ਼ਨ ਫਤਿਹ” ਤਹਿਤ ਲੋਕਾਂ ਨੂੰ ਕੋਵਿਡ 19 ਬਿਮਾਰੀ ਦੇੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਖੰਨਾ ਸ਼ਹਿਰ ਦੇ 33 ਵਾਰਡਾਂ ਦੀਆਂ ਕੋਰ ਗਰੁੱਪ ਕਮੇਟੀਆਂ ਦਾ ਗਠਨ ਕੀਤਾ ਹੋਇਆ ਹੈ। ਇਸ ਕਮੇਟੀ ਵਿੱਚ ਵਾਰਡ ਦਾ ਕੌਸਲਰ, ਸਿੱਖਿਆ ਵਿਭਾਗ ਵੱਲੋ ਮੁੱਖ ਅਧਿਆਪਕ ਜਾਂ ਅਧਿਆਪਕ, ਸਿਹਤ ਵਿਭਾਗ ਤੋ ਆਸ਼ਾ ਵਰਕਰ, ਇੱਕ ਜੁਮ੍ਹੇਵਾਰ ਵਾਰਡ ਦੀ ਔਰਤ ਅਤੇ ਇੱਕ ਧਾਰਮਿਕ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਵਾਰਡ ਕਮੇਟੀਆਂ ਨੂੰ ਤਨਦੇਹੀ ਨਾਲ ਡਿਊਟੀ ਕਰਨ ਅਤੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਸਬ ਡਵੀਜਨ ਖੰਨਾ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਹਿੱਤ ਵਿੱਚ ਸਰਕਾਰ ਦੀਆਂ ਸਾਰੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਨਾ ਘਬਰਾਉਣ। ਉਹਨਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਅਤੇ ਨਾਲ ਹੀ ਪੰਜਾਬ ਸਰਕਾਰ ਕੋਵਿਡ 19 ਸਬੰਧੀ ਸਾਰੇ ਮਾਮਲਿਆਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਮਰੀਜ਼ਾਂ ਨੂੰ ਉੱਤਮ ਸਿਹਤ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਵਿਡ 19 ਦੇ ਲੱਛਣ ਲੱਗਦੇ ਹਨ ਤਾਂ ਉਹ ਆਪਣਾ ਟੈਸਟ ਸਰਕਾਰੀ ਹਸਪਤਾਲਾਂ ਵਿੱਚੋਂ ਬਿਲਕੁਲ ਮੁਫ਼ਤ ਕਰਵਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਟੈਸਟ ਪੌਜਟਿਵ ਪਾਇਆ ਜਾਂਦਾ ਹੈ ਅਤੇ ਉਸ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ ਤਾਂ ਉਸ ਵਿਅਕਤੀ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਜਾ ਸਕਦਾ ਹੈ। ਉਹਨਾ ਕਿਹਾ ਕਿ ਕੋਵਿਡ ਇੱਕ ਕਿਸਮ ਦਾ ਬੁਖਾਰ ਹੈ ਜਿਸ ਤੋਂ ਬਿਲਕੁੱਲ ਵੀ ਡਰਨਾ ਨਹੀਂ ਚਾਹੀਦਾ। ਸ੍ਰੀ ਹੁੰਦਲ ਨੇ ਕਿਹਾ ਕਿ ਕੋਵਿਡ ਤੋਂ ਆਪਣੇ ਆਪ ਨੂੰ ਬਚਾਉਣ ਦਾ ਇੱਕੋ ਇੱਕ ਉਪਾਅ ਹੈ ਮਾਸਕ ਪਹਿਨਣਾ, ਸਰੀਰਕ ਦੂਰੀ ਬਣਾਈ ਰੱਖਣਾ, ਹੱਥਾਂ ਦੀ ਸਫਾਈ ਬਣਾਈ ਰੱਖਣਾ ਅਤੇ ਸਰਕਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਹੈ। ਇਸ ਮੌਕੇ ਡਾ. ਰਜਿੰਦਰ ਗੋਲਾਟੀ ਐਸ.ਐਮ.ਓ ਖੰਨਾ ਅਤੇ ਸ੍ਰੀ ਰਣਬੀਰ ਸਿੰਘ ਕਾਰਜ ਸਾਧਕ ਅਫਸਰ ਖੰਨਾ ਨੇ ਇਸ ਸਿਖਲਾਈ ਵਿੱਚ ਵੀ ਭਾਗ ਲਿਆ।