ਸਪੀਕਰ ਰਾਣਾ ਕੇ ਪੀ ਸਿੰਘ 24 ਜੁਲਾਈ ਨੂੰ ਨੰਗਲ ਵਿੱਚ ਵੱਖ ਵੱਖ ਯੋਜਨਾਵਾਂ ਦਾ ਉਦਘਾਟਨ ਕਰਨਗੇ

ਨਿਊਜ਼ ਪੰਜਾਬ
ਨੰਗਲ 23 ਜੁਲਾਈ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ 24 ਜੁਲਾਈ ਨੂੰ ਸ਼ਾਮ 4.00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਤਹਿਸੀਲ ਨੰਗਲ ਵਿੱਚ ਬੈਡਮਿੰਟਨ ਹਾਲ ਦਾ ਨੀਂਹ ਪੱਥਰ ਰੱਖਣਗੇ। ਉਹ ਸ਼ਾਮ 4.30 ਵਜੇ ਇੰਦਰਾ ਨਗਰ ਨੰਗਲ ਵਿੱਚ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਨਗੇ।ਰਾਣਾ ਕੇ ਪੀ ਸਿੰਘ ਸ਼ਾਮ 5.00 ਵਜੇ ਵਾਰਡ ਨੰ:3 ਨੰਗਲ ਵਿੱਚ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨਗੇ ਇਸ ਉਪਰੰਤ ਉਹ ਵਾਰਡ ਨੰ: 3 ਵਿੱਚ ਹੀ ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵੈਲ ਦਾ ਨੀਂਹ ਪੱਥਰ ਰੱਖਣੇ। ਇਹ ਜਾਣਕਾਰੀ ਸ੍ਰੀ ਰਾਮ ਲੋਕ ਸਕੱਤਰ, ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੱਤੀ।