ਨੂਰਪੁਰ ਬੇਦੀ ਬਲਾਕ ਦੇ 165 ਆਂਗਣਵਾੜੀ ਕੇਂਦਰਾਂ ਵਿੱਚ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਜਾਰੀ-ਅਮਰਜੀਤ ਕੌਰ
ਕਿਸ਼ੋਰੀਆਂ ਅਤੇ ਔਰਤਾਂ ਨੂੰ ਸੈਨਟਰੀ ਪੈਡ ਵੰਡੇ-ਸੀ ਡੀ ਪੀ ਉ।
ਨਿਊਜ਼ ਪੰਜਾਬ
ਨੂਰਪੁਰ ਬੇਦੀ 23 ਜੁਲਾਈ -ਬਲਾਕ ਨੁਰਪੁਰ ਬੇਦੀ ਦੇ 165 ਆਂਗਣਵਾੜੀ ਸੈਂਟਰਾਂ ਵਿੱਚ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜਰਾਂ ਦੀ ਅਗਵਾਈ ਹੇਠ ਵਧੀਕ ਪੋਸ਼ਟੀਕ ਅਹਾਰ ਦੇ ਨਾਲ ਨਾਲ ਕਿਸ਼ੋਰੀਆਂ ਅਤੇ ਔਰਤਾਂ ਨੂੰ ਸੈਨਟਰੀ ਪੈਡ ਵੀ ਵੰਡੇ ਜਾ ਰਹੇ ਹਨ।
ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਅਮਰਜੀਤ ਕੌਰ ਨੇ ਦੱਸਿਆ ਕਿ ਤਖਤਗੜ•, ਬੈਂਸ, ਆਜਮਪੁਰ, ਸੈਦਪੁਰ ਪਿੰਡਾਂ ਵਿੱਚ 11 ਤੋ. 18 ਸਾਲ ਤੱਕ ਦੀਆਂ ਕਿਸ਼ੋਰੀਆਂ ਅਤੇ 19 ਤੋਂ 45 ਸਾਲ ਤੱਕ ਦੀਆਂ ਅੋਰਤਾ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਾਡੇ ਆਂਗਣਵਾੜੀ ਵਰਕਰ ਅਤੇ ਸੁਪਰਵਾਈਜਰ ਸੈਨਟਰੀ ਪੈਡ ਵੰਡ ਰਹੇ ਹਨ। ਉਹਨਾਂ ਵਲੋਂ ਇਹਨਾਂ ਕਿਸ਼ੋਰੀਆਂ ਅਤੇ ਅੋਰਤਾਂ ਨੁੰ ਵਿਸੇਸ਼ ਤੋਰ ਤੇ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੁਪਰਵਾਈਜਰ ਸ਼ੀਲਾ, ਸੁਰਿੰਦਰ ਕੌਰ, ਗੁਰਪੀ੍ਰਤ ਕੌਰ, ਜਸਵੀਰ ਕੌਰ, ਨਿਰਮਲਾ ਤੇ ਪਰਮਜੀਤ ਕੌਰ ਦੀ ਅਗਵਾਈ ਹੇਠ ਬਲਾਕ ਦੇ 165 ਸੈਂਟਰਾਂ ਵਿੱਚ ਲਗਾਤਾਰ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਵਧੀਕ ਪੋਸ਼ਟੀਕ ਅਹਾਰ ਦੀ ਵੰਡ ਵੀ ਕੀਤੀ ਜਾ ਰਹੀ ਹੈ। ਇਹਨਾਂ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆ ਦੀ ਰੋਕਥਾਮ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।