ਇਸ ਸਾਲ ਅਮਰਨਾਥ ਯਾਤਰਾ ਰੱਦ ਕਰਨ ਦਾ ਐਲਾਨ
ਨਿਊਜ਼ ਪੰਜਾਬ
ਜੰਮੂ 21 ਜੁਲਾਈ – ਅਮਰਨਾਥ ਮੰਦਰ ਬੋਰਡ ਨੇ ਇਸ ਸਾਲ ਅਮਰਨਾਥ ਯਾਤਰਾ ਰੱਦ ਕਰਨ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਕਾਰਨ ਯਾਤਰਾ ਰੱਦ ਕਰਨ ਦਾ ਫੈਂਸਲਾ ਲੈਣਾ ਪਿਆ ਹੈ।
ਜੰਮੂ-ਕਸ਼ਮੀਰ ਦੀ ਰਾਜ ਸਰਕਾਰ ਵੱਲੋਂ ਜਾਰੀ ਆਰਡਰ ਵਿਚ ਕਿਹਾ ਗਿਆ ਕਿ ਮੌਜੂਦਾ ਹਾਲਾਤਾਂ ਦੇ ਆਧਾਰ ‘ਤੇ ਸ੍ਰੀ ਅਮਰਨਾਥ ਜੀ ਮੰਦਰ ਬੋਰਡ ਨੇ ਇਹ ਫੈਸਲਾ ਕੀਤਾ ਕਿ ਇਸ ਸਾਲ ਦੀ ਸ਼੍ਰੀ ਅਮਰਨਾਥ ਜੀ ਯਾਤਰਾ ਦਾ ਆਯੋਜਨ ਕਰਨਾ ਅਤੇ ਸੰਚਾਲਨ ਕਰਨਾ ਉਚਿਤ ਨਹੀਂ ਹੈ। ਅਸੀਂ ਯਾਤਰਾ ਰੱਦ ਕਰਨ ਦੇ ਐਲਾਨ ‘ਤੇ ਵੀ ਅਫਸੋਸ ਪ੍ਰਗਟ ਕਰਦੇ ਹਾਂ।
ਜ਼ਿਕਰਯੋਗ ਹੈ ਕਿ ਪਹਿਲੀ ਅਮਰਨਾਥ ਯਾਤਰਾ 23 ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ 21 ਜੁਲਾਈ ਤੋਂ। ਪਰ ਕੋਰੋਨਾ ਕਾਰਨ ਯਾਤਰਾ ਦਾ ਸੰਚਾਲਨ ਸੰਭਵ ਨਹੀਂ ਹੋ ਸਕਿਆ I