ਮੁੱਖ ਖ਼ਬਰਾਂਪੰਜਾਬ

ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਜਾਨਮਾਲ ਦੀ ਸੁਰੱਖਿਆ ਲਈ ਵਚਨਬੱਧ – ਸਿਹਤ ਮੰਤਰੀ

 

ਨਿਊਜ਼ ਪੰਜਾਬ

ਪਟਿਆਲਾ 24 ਮਈ 2025

ਪਸਿਆਣਾ ਵਿਖੇ ਭਾਖੜਾ ਨਹਿਰ ਵਿੱਚ ਆਈ ਅਚਾਨਕ ਲੀਕੇਜ ਦੀ ਸੂਚਨਾਂ ਮਿਲਦੀਆਂ ਹੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਫੌਰੀ ਤੌਰ ‘ਤੇ ਸਾਈਟ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ। ਉਹਨਾਂ ਲੀਕੇਜ ਵਾਲੀ ਥਾਂ ‘ਤੇ ਚੱਲ ਰਹੇ ਰੀਪੇਅਰ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਤਕਨੀਕੀ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲਈ । ਉਹਨਾਂ ਕਿਹਾ ਕਿ ਜਿਵੇਂ ਹੀ ਲੀਕੇਜ ਦੀ ਸੂਚਨਾ ਮਿਲੀ ਜ਼ਿਲ੍ਹਾ ਪ੍ਰਸ਼ਾਸ਼ਨ, ਜਲ ਸਪਲਾਈ ਵਿਭਾਗ ਅਤੇ ਭਾਖੜਾ ਪ੍ਰਬੰਧਨ ਨੇ ਫੁਰਤੀ ਦਿਖਾਈ ਅਤੇ ਤੁਰੰਤ ਕਾਰਵਾਈ ਕਰਕੇ ਲੀਕੇਜ ਨੂੰ ਰੋਕ ਕੇ ਵੱਡਾ ਨੁਕਸਾਨ ਹੋਣ ਤੋਂ ਰੋਕ ਲਿਆ । ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਜਾਨਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ ।

ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਲੀਕੇਜ ਦਾ ਮੁੱਖ ਕਾਰਨ ਚੂਹਿਆਂ ਵੱਲੋਂ ਨਹਿਰ ਦੇ ਕੰਢਿਆਂ ਤੇ ਖੋਦੀਆਂ ਖੁੱਡਾਂ ਵਿੱਚ ਪਾਇਆ ਜਾਣ ਵਾਲਾ ਸਤਨਾਜਾ ਅਤੇ ਚਾਵਲ ਹੈ । ਉਹਨਾਂ ਕਿਹਾ ਕਿ ਚੂਹੇ ਇਹ ਅਨਾਜ ਇਕੱਠਾ ਕਰਦੇ ਹਨ , ਜਿਸ ਨਾਲ ਨਾਂ ਕੇਵਲ ਨਹਿਰ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਦਾ ਹੈ ਬਲਕਿ ਅੰਦਰੋਂ ਕੰਧ ਖੋਖਲੀ ਹੋ ਜਾਂਦੀ ਹੈ, ਜਿਸ ਕਾਰਨ ਪਾਣੀ ਲੀਕ ਹੋਣ ਦਾ ਖਤਰਾ ਵੱਧ ਜਾਂਦਾ ਹੈ ।

ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਹਿਰ ਦੇ ਕੰਢਿਆਂ ‘ਤੇ ਸ਼ਤਨਾਜਾ ਜਾਂ ਚਾਵਲ ਨਾਂ ਪਾਇਆ ਜਾਵੇ, ਕਿਉਕਿ ਇਹ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਪਲੇਗ ਵਰਗੀਆਂ ਘਾਤਕ ਬਿਮਾਰੀਆਂ ਫੈਲਣ ਦਾ ਖਤਰਾ ਬਣ ਜਾਂਦਾ ਹੈ । ਇਹਨਾਂ ਬਿਮਾਰੀਆਂ ਦੇ ਰਾਹੀਂ ਸਿਹਤ ਪ੍ਰਣਾਲੀ ‘ਤੇ ਵੀ ਗੰਭੀਰ ਅਸਰ ਪੈਂਦਾ ਹੈ । ਉਹਨਾਂ ਕਿਹਾ ਕਿ ਇਹਨਾਂ ਲੀਕੇਜਿਜ਼਼ ਰਾਹੀਂ ਨਾਂ ਸਿਰਫ ਜਲ ਸਪਲਾਈ ਤਾਂ ਪ੍ਰਭਾਵਿਤ ਹੁੰਦੀ ਹੀ ਹੈ ਸਗੋਂ ਮੁਨੱਖੀ ਜੀਵਨ , ਪਸ਼ੂਆਂ ਅਤੇ ਫਸਲਾਂ ‘ਤੇ ਵੀ ਨੂਕਸਾਨ ਹੋ ਸਕਦਾ ਹੈ ।

ਉਹਨਾਂ ਸੁਨਿਸ਼ਚਿਤ ਕੀਤਾ ਕਿ ਭਵਿੱਖ ਵਿੱਚ ਅਜਿਹੀ ਘਟਨਾਂ ਨਾਂ ਵਾਪਰੇ । ਇਸ ਲਈ ਤਕਨੀਕੀ ਜਾਂਚ , ਮੁਰੰਮਤ ਅਤੇ ਨਿਰੰਤਰ ਨਿਗਰਾਨੀ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾ ਰਹੀ ਹੈ । ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ ।