ਲੁਧਿਆਣਾ ਤੋਂ ਰੋਜ਼ਾਨਾ ਅਜੀਤ ਦੇ ਫੋਟੋ ਜ਼ਰਨਲਿਸਟ ਸੋਨੂ ਨੀਲਕਮਲ ਨਹੀਂ ਰਹੇ – ਵੱਡੀ ਗਿਣਤੀ ‘ਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਨਮ ਅੱਖਾਂ ਨਾਲ ਨਿੱਘੀ ਵਿਦਾਇਗੀ ਦਿੱਤੀ
News Punjab ਅਦਾਰਾ ਅਜੀਤ ਵਲੋਂ ਮੈਡਮ ਕਵਿਤਾ ਖੁਲ੍ਹਰ , ਪੁਨੀਤ ਬਾਵਾ ,ਪਰਮਿੰਦਰ ਸਿੰਘ ਅਹੂਜਾ , ਅਮਰੀਕ ਸਿੰਘ ਬੱਤਰਾ , ਹਰਿੰਦਰ ਸਿੰਘ ਕਾਕਾ , ਭੁਪਿੰਦਰ ਸਿੰਘ ਬੱਸਰਾ ਅਤੇ ਹੋਰ ਸਟਾਫ ਮੈਂਬਰਾਂ ਨੇ ਮਿਰਤਕ ਸੋਨੂ ਨੀਲਕਮਲ ਦੀ ਦੇਹ ‘ਤੇ ਦੁਸ਼ਾਲੇ ਪਾ ਕੇ ਸ਼ਰਧਾ ਭੇਟ ਕੀਤੀ
ਲੁਧਿਆਣਾ-21-ਜੁਲਾਈ(ਹਰਜੀਤ ਸਿੰਘ ਖਾਲਸਾ)ਲੁਧਿਆਣਾ ਤੋਂ ਰੋਜ਼ਾਨਾ ਅਜੀਤ ਅਖਬਾਰ ਦੇ ਸੀਨੀਅਰ ਫੋਟੋ ਜ਼ਰਨਲਿਸਟ ਸੰਜੀਵ ਕੁਮਾਰ (ਨੀਲ ਕਮਲ ਸੋਨੂੰ) ਦਾ ਅੱਜ ਤੜਕੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਮਿਲਾਪੜੇ ਸੁਭਾਅ ਨਾਲ ਜਾਣੇ ਜਾਂਦੇ ਸੰਜੀਵ ਕੁਮਾਰ (ਨੀਲ ਕਮਲ ਸੋਨੂੰ )ਆਪਣੇ ਪਿੱਛੇ ਛੋਟੇ ਛੋਟੇ ਦੋ ਬੱਚੇ, ਪਤਨੀ ਅਤੇ ਮਾਪੇ ਛੱਡ ਗਏ ਹਨ। ਉਨਣਾਂ ਦਾ ਅੱਜ ਦੁਪਹਿਰ ਬਾਅਦ ਸਥਾਨਕ ਗਿੱਲ ਦਾਣਾ ਮੰਡੀ ਵਾਲੀ ਸਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਸ੍ਰੀ ਨੀਲ ਕਮਲ ਸੋਨੂੰ ਨੂੰ ਨਮ ਅੱਖਾਂ ਨਾਲ ਨਿੱਘੀ ਵਿਦਾਇਗੀ ਦਿੱਤੀ।
ਅਜੀਤ ਅਖਬਾਰ ਦੇ ਸਬ ਦਫਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਫੋਟੋ ਕਰਦੇ ਨੀਲ ਕਮਲ ਸੋਨੂੰ ਆਪਣੇ ਕਿੱਤੇ ਦੇ ਨਾਲ ਨਾਲ ਆਪਸੀ ਮੇਲ-ਮਿਲਾਪ ਵਧਾਉਣ ਵਾਲਾ ਇਨਸਾਨ ਸੀ। ਹਰ ਸਮੇਂ ਖੁਸ਼ ਹੋ ਕਿ ਮਿਲਣ ਵਾਲੇ ਸੁਭਾਅ ਕਰਕੇ ਅੱਜ ਉਨਾਂ ਦੇ ਸਸਕਾਰ ਮੌਕੇ ਕਰੋਨਾ ਮਹਾਂਮਾਰੀ ਦੇ ਬਾਵਜੂਦ ਕਈ ਵੱਡੀਆਂ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਹੁੰਚੀਆਂ ਸਖਸ਼ੀਅਤਾਂ ਦਾ ਕਹਿਣਾ ਸੀ ਕਿ ਸ਼੍ਰੀ ਸੰਜੀਵ ਕੁਮਾਰ (ਨੀਲ ਕਮਲ ਸੋਨੂੰ) ਆਪਣੇ ਕਿੱਤੇ ਪ੍ਰਤੀ ਹੀ ਨਹੀਂ ਸਗੋਂ ਵਿਅਕਤੀਗਤ ਤੌਰ ‘ਤੇ ਵੀ ਲੋੜਵੰਦਾਂ ਦੀ ਮਦਦ ਕਰਨ ਵਾਲਾ ਇਨਸਾਨ ਸੀ। ਉਸ ਦੇ ਇੰਨੀਂ ਛੋਟੀ ਉਮਰ ਵਿੱਚ ਚਲੇ ਜਾਣ ਨਾਲ ਨਾ ਸਿਰਫ ਫੋਟੋ ਪੱਤਰਕਾਰੀ ਨਾਲ ਜੁੜੇ ਲੋਕਾਂ ਨੂੰ ਘਾਟਾ ਪਿਆ ਸਗੋਂ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਵੱਲੋਂ ਵੀ ਨੀਲ ਕਮਲ ਸੋਨੂੰ ਦੀ ਮ੍ਰਿਤਕ ਦਿਹ ‘ਤੇ ਸ਼ਾਲ ਪਾ ਕਿ ਆਪਣੇ ਸਾਥੀ ਮੈਂਬਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੋਨੂੰ ਉਨਾਂ ਦੀ ਐਸੋਸੀਏਸ਼ਨ ਦਾ ਜੁਝਾਰੂ ਮੈਂਬਰ ਸੀ। ਅਸੀਂ ਕਦੀ ਵੀ ਆਪਣੇ ਦਿਲੋਂ ਨਹੀਂ ਭੁਲਾ ਸਕਦੇ ਉਹ ਕਿਸੇ ਵੀ ਕੰਮ ਨੂੰ ਨੇਪਰੇ ਚਾੜਨ ਲਈ ਪੂਰਾ ਜੀਅ ਜਾਨ ਲਗਾ ਦਿੰਦਾ ਸੀ। ਉਸ ਦੇ ਤੁਰ ਜਾਣ ਨਾਲ ਐਸੋਸੀਏਸ਼ਨ ਦੇ ਇੱਕ ਹੌਣਹਾਰ ਫੋਟੋਗ੍ਰਾਫਰ ਅਤੇ ਮੈਂਬਰ ਗੁਆ ਲਿਆ ਹੈ। ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਵ. ਸੰਜੀਵ ਕੁਮਾਰ( ਨੀਲ ਕਮਲ ਸੋਨੂੰ )ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਣ ਦੀ ਅਰਦਾਸ ਕੀਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਨਗਰ ਨਿਗਮ ਵਿਰੋਧੀ ਧਿਰ ਦੇ ਆਗੂ ਜੱਥੇ: ਹਰਭਜਨ ਸਿੰਘ ਡੰਗ, ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਗੁਰਿੰਦਰਪਾਲ ਸਿੰਘ ਪੱਪੂ, ਕੋਰ ਕਮੇਟੀ ਮੈਂਬਰ ਨੂਰਜੋਤ ਸਿੰਘ ਮੱਕੜ, ਗੁਰਮੀਤ ਸਿੰਘ ਕੁਲਾਰ, ਇਸਤਰੀ ਅਕਾਲੀ ਦਲ ਦੀ ਕੌਮੀ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਕੌਰ ਲਾਂਬਾ, ਭੁਪਿੰਦਰ ਕੌਰ, ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਗੋਲਾ, ਸਾਬਕਾ ਕੌਂਸਲਰ ਸਤਵਿੰਦਰ ਸਿੰਘ ਜਵੱਦੀ, ਜੋਗਿੰਦਰ ਸਿੰਘ ਜੰਗੀ, ਮਨਪ੍ਰੀਤ ਸਿੰਘ ਬੰਟੀ, ਪਰਵਿੰਦਰ ਸਿੰਘ ਬੱਗਾ, ਸੋਹਨ ਸਿੰਘ ਗੋਗਾ, ਰੇਸ਼ਮ ਸਿੰਘ ਸੱਗੂ, ਹਰਦੇਵ ਸਿੰਘ ਢੋਲਣ, ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ, ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਮਨਰਾਜ ਸਿੰਘ ਡਿੰਪਲ ਮੱਕੜ, ਰਜਨੀਸ਼ ਚੋਪੜਾ, ਭਗਵਿੰਦਰਪਾਲ ਸਿੰਘ ਗੋਲਡੀ, ਰਾਜੀਵ ਕੁਮਾਰ ਲਵਲੀ, ਜਤਿੰਦਰਪਾਲ ਸਿੰਘ ਸਲੂਜਾ, ਰਵਿੰਦਰਪਾਲ ਸਿੰਘ ਪਾਲੀ, ਸੁਰੇਸ਼ ਕੁਮਾਰ ਗੋਇਲ, ਪਰਮਪਾਲ ਸਿੰਘ ਬਾਵਾ, ਅਸ਼ਵਨੀ ਜੇਤਲੀ, ਜਸਵੀਰ ਸਿੰਘ ਦੂਆ, ਮਨਜੀਤ ਸਿੰਘ ਲੰਬੜਦਾਰ, ਜਗਰੂਪ ਸਿੰਘ ਜਰਖੜ, ਤਰਲੋਚਨ ਸਿੰਘ, ਚਰਨਜੀਤ ਸਿੰਘ ਸਲੂਜਾ, ਤਿਲਕਰਾਜ ਬਿੱਟੂ ਤੋਂ ਇਲਾਵਾ ਲੁਧਿਆਣਾ ਫੋਟੋਗਰਾਫਰ ਐਸੋਸੀਏਸ਼ਨ ਤੋਂ ਪ੍ਰਧਾਨ ਗੁਰਮੀਤ ਸਿੰਘ, ਇੰਦਰਜੀਤ ਵਰਮਾ, ਅਜੇ ਨੇਪਾਲ, ਕੁਲਦੀਪ ਸਿੰਘ ਕਾਲਾ, ਰਮੇਸ਼ ਵਰਮਾ, ਅਸ਼ਵਨੀ ਧੀਮਾਨ, ਮਨੀਸ਼ ਕੁਮਾਰ, ਵਿਸ਼ਾਲ ਢੱਲ, ਹਰਵਿੰਦਰ ਸਿੰਘ ਕਾਲਾ, ਨੀਲਕਮਲ ਸ਼ਰਮਾ, ਲੱਕੀ ਭੱਟੀ ਆਦਿ ਹਾਜ਼ਰ ਸਨ।