ਕ੍ਰਿਸ਼ਮਾਂ – – – 20 ਮਿੰਟਾਂ ‘ਚ ਮਾਰ ਦਿਆਂਗੇ ਕੋਰੋਨਾ – ਸਵੀਡਨ ਦੀ ਕੰਪਨੀ ਦਾ ਦਾਹਵਾ , ਮੂੰਹ ਲਈ ਸਪਰੇਅ ਹੋ ਗਿਆ ਤਿਆਰ
ਨਿਊਜ਼ ਪੰਜਾਬ
ਇੱਕ ਸਵੀਡਿਸ਼ ਕੰਪਨੀ ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਮੂੰਹ ਦਾ ਸਪਰੇਅ ਤਿਆਰ ਕਰ ਕੇ ਇਹ ਦਾਅਵਾ ਕੀਤਾ ਹੈ ਕਿ ਇਹ ਸਪਰੇਅ ਕੋਰੋਨਾ ਵਾਇਰਸ ਨੂੰ ਮਿੰਟਾਂ ਵਿੱਚ ਖਤਮ ਕਰ ਦੇਵੇਗਾ । ਕੋਰੋਨਾ ਵਾਇਰਸ ਦੀ ਲਾਗ ਸਾਰੇ ਸੰਸਾਰ ਵਾਸਤੇ ਇੱਕ ਮਹਾਂਮਾਰੀ ਬਣ ਚੁਕੀ ਹੈ। ਇਸ ਮਹਾਂਮਾਰੀ ਤੋਂ ਲਾਗ ਗ੍ਰਸਤ ਲੋਕਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਮੌਤਾਂ ਦਾ ਅੰਕੜਾ ਵੀ ਹਰ ਰੋਜ਼ ਵਧ ਰਿਹਾ ਹੈ। ਇਸ ਨੂੰ ਰੋਕਣ ਲਈ, ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਵਿੱਚ 120 ਤੋਂ ਵਧੇਰੇ ਵੈਕਸੀਨਾਂ ਦੀ ਖੋਜ ਕੀਤੀ ਜਾ ਰਹੀ ਹੈ, ਜਿੰਨ੍ਹਾਂ ਵਿੱਚੋਂ 21 ਤੋਂ ਵਧੇਰੇ ਵੈਕਸੀਨਾਂ ਕਲੀਨਿਕੀ ਪਰਖ ਦੇ ਪੜਾਅ ਵਿੱਚ ਹਨ।
CNBC ਦੀ ਇੱਕ ਨਿਊਜ਼ ਰਿਪੋਰਟ ਅਨੁਸਾਰ, ਸਵੀਡਿਸ਼ ਲਾਈਫ਼ ਸਾਇੰਸ ਕੰਪਨੀ ਐਂਜ਼ੀਮੈਟਿਕਾ ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਮੂੰਹ ਦਾ ਸਪਰੇਅ ਤਿਆਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਪਰੇਅ ਕੁਝ ਮਿੰਟਾਂ ਵਿੱਚ ਕੋਰੋਨਾ ਵਾਇਰਸ ਨੂੰ ਮਾਰ ਦੇਵੇਗਾ।
ਕੰਪਨੀ ਨੇ ਕਲ 20 ਜੁਲਾਈ ਨੂੰ ਖੋਜ ਤੋਂ ਬਾਅਦ ਇਸ ਮੂੰਹ ਦੇ ਸਪਰੇਅ ਬਾਰੇ ਇੱਕ ਸ਼ੁਰੂਆਤੀ ਰਿਪੋਰਟ ਜਾਰੀ ਕੀਤੀ ਹੈ , ਜਿਸ ਵਿੱਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਪਰੇਅ ਨਾਲ ਕੋਰੋਨਾ ਵਾਇਰਸ (SARS-CoV-2) ਨੂੰ 98.3 ਪ੍ਰਤੀਸ਼ਤ ਤੱਕ ਖਤਮ ਕੀਤਾ ਜਾ ਸਕਦਾ ਹੈ।
ਅਧਿਐਨ ਯੂ.ਐੱਸ. ਕੰਪਨੀ ਮਾਈਕਰੋਬੈਕ ਲੈਬਾਰਟਰੀਜ਼ ਇੰਕ. ਦੁਆਰਾ ਕੀਤਾ ਗਿਆ ਹੈ। ਕੰਪਨੀ ਨੇ ਇਸ ਮੋਉਥ ਸਪਰੇਅ ਨੂੰ ਕੋਲਡਜ਼ਾਈਮ ਦਾ ਨਾਂ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਨ ਵਿਟਰੋ (ਪ੍ਰਯੋਗਸ਼ਾਲਾ ਟੈਸਟ) ਦੇ ਨਤੀਜਿਆਂ ਨੇ ਦਿਖਾਇਆ ਹੈ ਕਿ ਇਹ ਮੂੰਹ ਰਾਹੀਂ ਕੀਤਾ ਗਿਆ ਸਪਰੇਅ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਕੋਰੋਨਾ ਵਾਇਰਸਾਂ ਤੋਂ ਬਚਾਉਣ ਲਈ ਅਸਰਦਾਰ ਹੈ।
ਸਵੀਡਨ ਦੀ ਕੰਪਨੀ ਨੇ ਇਸ ਸਪਰੇਅ ਦੀ ਖੋਜ ਯੂ.ਐੱਸ. ਵਿੱਚ ਮਾਈਕਰੋਬਾਕਸ ਪ੍ਰਯੋਗਸ਼ਾਲਾਵਾਂ ਰਾਹੀਂ ਅੰਤਰਰਾਸ਼ਟਰੀ ਟੈਸਟਿੰਗ ਦੇ ਇੱਕ ਤਰੀਕੇ ਰਾਹੀਂ ਕੀਤੀ ਹੈ।ਕੰਪਨੀ ਦਾ ਦਾਅਵਾ ਹੈ ਕਿ ਇਸ ਕੋਲਡਜ਼ਾਈਮ ਮਾਊਥ ਸਪਰੇਅ ਤੋਂ ਕੋਰੋਨਾ ਵਾਇਰਸ ਸਮੇਤ ਜੁਕਾਮ,ਖਾਂਸੀ ਅਤੇ ਬੁਖਾਰ 20 ਮਿੰਟਾਂ ਵਿੱਚ ਖਤਮ ਕੀਤਾ ਜਾ ਸਕਦਾ ਹੈ।