“ਮਿਸ਼ਨ ਫਤਿਹ” ਤਹਿਤ ਕੋਵਿਡ-19 ਸਬੰਧੀ ਸਾਵਧਾਨੀਆਂ ਰੱਖਣ ਲਈ ਜਿਲ੍ਹਾ ਪ੍ਰਸ਼ਾਸ਼ਨ ਤਰਨ ਤਾਰਨ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਕਰਵਾਇਆ ਜਾਣੂ

“ਮਿਸ਼ਨ ਫਤਿਹ” ਤਹਿਤ ਨਾਅਰੇ ਲਗਾ ਕੇ ਇਸ ਮੁਹਿੰੰਮ ਨੂੰ ਸਫਲ ਬਣਾਉਣ ਲਈ ਸਾਥ ਦੇਣ ਦਾ ਕੀਤਾ ਵਾਅਦਾ
ਨਿਊਜ਼ ਪੰਜਾਬ
ਤਰਨ ਤਾਰਨ, 19 ਜੁਲਾਈ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ “ਮਿਸ਼ਨ ਫਤਿਹ ” ਜੋ ਕਿ ਕੋਵਿਡ-19 ਤੋਂ ਬਚਣ ਅਤੇ ਫਤਿਹ ਪਾਉਣ ਲਈ ਹੈ, ਤਹਿਤ ਅੱਜ ਨੋਡਲ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਵੱਲੋਂ ਕੋਵਿਡ-19 ਸਬੰਧੀ ਸਾਵਧਾਨੀਆਂ ਲਈ ਜਿਲ੍ਹਾ ਪ੍ਰਸ਼ਾਸ਼ਨ ਤਰਨ ਤਾਰਨ ਦੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ ।
ਕਰਮਚਾਰੀਆਂ ਤੋਂ ਇਲਾਵਾ ਦਫ਼ਤਰ ਵਿੱਚ ਮੌਜੂਦ ਆਮ ਲ਼ੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਗਿਆ। ਐੱਸ. ਐੱਸ. ਪੀ ਤਰਨ ਤਾਰਨ ਦੇ ਦਡਤਰ ਵਿਖੇ ਸ਼੍ਰੀ ਕਮਲਜੀਤ ਸਿੰਘ ਔਲਖ ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਹੈਂਡ ਸੈਨੇਟਾਈਜ਼ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ, ਬਾਡੀ ਸੈਨੇਟਾਈਜ਼ ਅਤੇ ਮਾਸਕ ਲਗਾ ਕੇ ਰੱਖਣ ਸਬੰਧੀ ਡੈਮੋ ਦੇ ਕੇ ਉਤਸ਼ਾਹਿਤ ਕੀਤਾ ਗਿਆ।ਏ. ਐੱਸ. ਆਈ. ਸ਼੍ਰੀ ਵਿਪਨ ਕੁਮਾਰ ਅਤੇ ਦਫ਼ਤਰ ਵਿੱਚ ਮੌਜੂਦ ਬਾਕੀ ਕਰਮਚਾਰੀਆਂ ਨੂੰ ਵੀ ਇਸ ਮੁਹਿੰੰਮ ਦਾ ਹਿੱਸਾ ਬਣਾਇਆ ਗਿਆ ।
ਕੋਆਪਰੇਟਿਵ ਬੈਂਕ ਦੇ ਮੈਨੇਜਰ ਸਾਹਿਬ ਸ਼੍ਰੀ ਇਰਵਨਬੀਰ ਸਿੰਘ ਅਤੇ ਸਟਾਫ਼ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਦਿਆਂ ਸ਼੍ਰੀਮਤੀ ਰਜਿੰਦਰ ਕੌਰ ਨੋਡਲ ਅਫਸਰ ਨੇ ਵੱਖ-ਵੱਖ ਸਾਵਧਾਨੀਆਂ ਸਬੰਧੀ ਜਾਣੂ ਕਰਵਾਇਆ ਅਤੇ ਕੋਵਿਡ-19 ‘ਤੇ ਫਤਿਹ ਪਾਉਣ ਲਈ ਪੇ੍ਰਰਣਾ ਦਿੱਤੀ। ਸਭ ਵਰਗਾਂ ਦੇ ਅਧਿਕਾਰੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਨ੍ਹਾਂ ਸਾਵਧਾਨੀਆਂ ਨੂੰ ਸੁਣਿਆ ਅਤੇ ਵੇਖਿਆ।ਇਸ ਮੁਹਿੰਮ ਤਹਿਤ “ ਮਿਸ਼ਨ ਫਤਿਹ ” ਤਹਿਤ ਨਾਅਰੇ ਲਗਾ ਕੇ ਇਸ ਮੁਹਿੰੰਮ ਨੂੰ ਸਫਲ ਬਣਾਉਣ ਲਈ ਸਾਥ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਨੋਡਲ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਡੀ. ਐੱਸ. ਪੀ. ਸ਼੍ਰੀ ਕਮਲਜੀਤ ਸਿੰਘ ਔਲਖ, ਏ. ਐੱਸ. ਆਈ. ਸ਼੍ਰੀ ਵਿਪਨ ਕੁਮਾਰ, ਕੋਆਪਰੇਟਿਵ ਬੈਂਕ ਦੇ ਮੈਨੇਜਰ ਸ੍ਰੀ ਇਰਵਨਬੀਰ ਸਿੰਘ ਨੂੰ “ਮਿਸ਼ਨ ਫਤਿਹ” ਦੇ ਬੈਜ ਲਗਾ ਕੇ ਜੁੰਮੇਵਾਰੀ ਨਿਭਾਉਣ ਸਬੰਧੀ ਉਤਸ਼ਾਹਿਤ ਕੀਤਾ ।ਇਸ ਮੌਕੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਵੀ “ਕੋਵਾ” ਐਪ ਡਾਊਨਲੋਡ ਕਰਨ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ।
—————