ਭਾਰਤ ਭੂਸ਼ਣ ਆਸ਼ੂ ਵੱਲੋਂ 12ਵੀਂ ਕਲਾਸ ਸਟੇਟ ਟਾਪਰ ਗੁਰਵੀਨ ਕੌਰ ਦਾ ਸਨਮਾਨ
ਨਿਊਜ਼ ਪੰਜਾਬ
ਲੁਧਿਆਣਾ, 17 ਮਈ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ, ਲੁਧਿਆਣਾ ਦੀ ਵਿਦਿਆਰਥਣ ਮਿਸ ਗੁਰਵੀਨ ਕੌਰ ਨੂੰ ਸਨਮਾਨਿਤ ਕੀਤਾ, ਜਿਸ ਨੇ ਬਾਰ੍ਹਵੀਂ ਜਮਾਤ ਵਿੱਚ ਹਿਊਮੈਨਟੀਜ਼ ਵਿੱਚ 99.8% ਅੰਕ ਪ੍ਰਾਪਤ ਕੀਤੇ ਹਨ। ਵਿਸ਼ੇ – ਅੰਗਰੇਜ਼ੀ, ਰਾਜਨੀਤੀ ਸਾਸ਼ਤਰ, ਭੂਗੋਲ, ਹਿੰਦੁਸਤਾਨੀ ਸੰਗੀਤ ਵਿੱਚ 100% ਪ੍ਰਤੀਸ਼ਤ ਅਤੇ ਅਰਥ ਸ਼ਾਸਤਰ ਵਿਚ 99% ਅੰਕ ਪ੍ਰਾਪਤ ਕੀਤੇ ਹਨ।
ਸ੍ਰੀ ਆਸ਼ੂ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਗੁਰਵੀਨ ਨੇ 99.8% ਅੰਕਾਂ ਨਾਲ ਸੂਬੇ ਵਿੱਚ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇਕ ਧੀ ਦੇ ਪਿਤਾ ਹਨ ਅਤੇ ਜਦੋਂ ਸਾਡੀਆਂ ਧੀਆਂ ਦੀ ਪ੍ਰਸੰਸਾ ਸੁਣਨ ਨੂੰ ਮਿਲਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਣ ਮਿਲਦਾ ਵੇਖਦਾ ਹਾਂ ਤਾਂ ਮੰਨ ਨੂੰ ਬੜਾ ਸਕੂਨ ਮਿਲਦਾ ਹੈ। ਮਿਸ ਗੁਰਵੀਨ ਦੇ ਪਿਤਾ ਇਕ ਵਕੀਲ ਹਨ ਅਤੇ ਮਾਂ ਇਕ ਡਾਈਟਿਸ਼ਿਨ ਹੈ ਅਤੇ ਉਹ ਖੁਦ ਜੱਜ ਬਣਨਾ ਚਾਹੁੰਦੀ ਹੈ।