“ਮਨ ਦੀ ਸ਼ਾਂਤੀ, ਅੰਦਰੂਨੀ ਤਾਕਤ”

ਨਿਊਜ਼ ਪੰਜਾਬ

3 ਅਕਤੂਬਰ,2026

ਜਦੋਂ ਮਨ ਸ਼ਾਂਤ ਹੋ ਜਾਂਦਾ ਹੈ, ਤਾਂ ਇਨਸਾਨ ਦੀ ਅੰਦਰੂਨੀ ਤਾਕਤ ਆਪਣੇ ਆਪ ਸਾਹਮਣੇ ਆਉਣ ਲੱਗਦੀ ਹੈ। ਜ਼ਿੰਦਗੀ ਵਿੱਚ ਕਈ ਵਾਰ ਚੁੱਪ ਰਹਿਣਾ, ਧੀਰਜ ਰੱਖਣਾ ਅਤੇ ਆਪਣੇ ਆਪ ਨੂੰ ਸਮਝਣਾ ਸਭ ਤੋਂ ਵੱਡੀ ਤਾਕਤ ਬਣ ਜਾਂਦਾ ਹੈ। ਮਨ ਦੀ ਸ਼ਾਂਤੀ ਸਾਨੂੰ ਮੁਸ਼ਕਲ ਹਾਲਾਤਾਂ ਵਿੱਚ ਵੀ ਸਹੀ ਫ਼ੈਸਲੇ ਲੈਣ, ਨਕਾਰਾਤਮਕ ਸੋਚ ਤੋਂ ਦੂਰ ਰਹਿਣ ਅਤੇ ਆਪਣੇ ਟੀਚਿਆਂ ਵੱਲ ਵਧਣ ਦੀ ਪ੍ਰੇਰਣਾ ਦਿੰਦੀ ਹੈ। “ਅਸਲ ਤਾਕਤ ਦੂਜਿਆਂ ਨੂੰ ਹਰਾਉਣ ਵਿੱਚ ਨਹੀਂ, ਸਗੋਂ ਆਪਣੇ ਮਨ ਨੂੰ ਸ਼ਾਂਤ ਰੱਖਣ ਅਤੇ ਆਪਣੇ ਆਪ ’ਤੇ ਭਰੋਸਾ ਕਰਨ ਵਿੱਚ ਹੈ।”

।