ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! 25 ਸਤੰਬਰ ਨੂੰ ਹੀ ਖਾਤਿਆਂ ’ਚ ਆਵੇਗੀ ਤਨਖਾਹ ਤੇ ਪੈਨਸ਼ਨ, ਜਾਣੋ ਸਰਕਾਰ ਨੇ ਕਿਉਂ ਲਿਆ ਫੈਸਲਾ

ਨਿਊਜ਼ ਪੰਜਾਬ

24 ਸਤੰਬਰ,2026

ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਆਮ ਤੌਰ ’ਤੇ ਤਨਖਾਹ ਅਤੇ ਪੈਨਸ਼ਨ ਮਹੀਨੇ ਦੇ ਆਖਰੀ ਵਰਕਿੰਗ ਡੇਅ ’ਤੇ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ, ਪਰ ਸਤੰਬਰ 2026 ਵਿੱਚ ਇਹ ਰਕਮ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਜਾਰੀ ਕੀਤੀ ਜਾਵੇਗੀ। ਵਿੱਤ ਮੰਤਰਾਲੇ ਦੇ ਅਧੀਨ ਕੰਟਰੋਲਰ ਜਨਰਲ ਆਫ ਅਕਾਊਂਟਸ ਵੱਲੋਂ ਜਾਰੀ ਦਫ਼ਤਰੀ ਮੈਮੋਰੰਡਮ ਮੁਤਾਬਕ, ਸਤੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ 25 ਸਤੰਬਰ 2026, ਸ਼ੁੱਕਰਵਾਰ ਨੂੰ ਹੀ ਵੰਡੀ ਜਾਵੇਗੀ। ਇਹ ਫੈਸਲਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵੱਲੋਂ 28 ਤੋਂ 30 ਸਤੰਬਰ 2026 ਤੱਕ ਐਲਾਨੀ ਤਿੰਨ ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਲਿਆ ਗਿਆ ਹੈ। ਸਰਕਾਰ ਦਾ ਮਕਸਦ ਹੜਤਾਲ ਦੌਰਾਨ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਤੋਂ ਬਚਣਾ ਹੈ।