ਹਵਾ ’ਚ ਜਹਾਜ਼ ਨੂੰ ਲੱਗੇ ਤੇਜ਼ ਝਟਕੇ, ਡਰ ਗਈ ਸ਼ਹਿਨਾਜ਼ ਗਿੱਲ; “ਵਾਹਿਗੁਰੂ-ਵਾਹਿਗੁਰੂ” ਕਰਦੀ ਆਈ ਨਜ਼ਰ

ਨਿਊਜ਼ ਪੰਜਾਬ

16 ਸਤੰਬਰ 2026

ਸ਼ਹਿਨਾਜ਼ ਗਿੱਲ ਦਾ ਹਵਾਈ ਸਫਰ ਉਸ ਸਮੇਂ ਕੁਝ ਪਲਾਂ ਲਈ ਡਰਾਉਣਾ ਬਣ ਗਿਆ, ਜਦੋਂ ਉਸ ਦੀ ਫਲਾਈਟ ਨੂੰ ਅਚਾਨਕ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਦੇ ਹਿਲਣ-ਡੁੱਲਣ ਦੌਰਾਨ ਸ਼ਹਿਨਾਜ਼ ਨੂੰ ਵਾਰ-ਵਾਰ “ਵਾਹਿਗੁਰੂ, ਵਾਹਿਗੁਰੂ” ਦਾ ਨਾਮ ਲੈਂਦਿਆਂ ਸੁਣਿਆ ਗਿਆ।

ਉਸਨੇ ਇਸ ਘਟਨਾ ਦੀ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਕਰਦਿਆਂ ਸ਼ਹਿਨਾਜ਼ ਨੇ ਲਿਖਿਆ, “ਬਹੁਤ ਮੁਸ਼ਕਲ ਨਾਲ ਬਚੇ ਅੱਜ…. ਅਸੀਂ ਸੁਰੱਖਿਅਤ ਲੈਂਡ ਕਰ ਪਾਏ, ਇਸ ਦੇ ਲਈ ਸ਼ੁਕਰਗੁਜ਼ਾਰ ਹਾਂ, ਸ਼ੁਕਰੀਆ ਵਾਹਿਗੁਰੂ।’ਉਸਦੇ ਭਰਾ ਸ਼ਹਿਬਾਜ਼ ਬਦੇਸ਼ਾ ਵੀ ਇਸੇ ਫਲਾਈਟ ਵਿੱਚ ਮੌਜੂਦ ਸਨ। ਫਲਾਈਟ ਆਖਿਰਕਾਰ ਮੁੰਬਈ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡ ਕਰ ਗਈ, ਜਿਸ ਤੋਂ ਬਾਅਦ ਸ਼ਹਿਨਾਜ਼ ਨੇ ਰਾਹਤ ਮਹਿਸੂਸ ਕੀਤੀ। ਵੀਡਿਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਉਸਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ।