ਨਿਊਜ਼ ਪੰਜਾਬ
15 ਸਤੰਬਰ,2026
ਜੋ ਹੋ ਰਿਹਾ ਹੈ, ਉਹ ਵੀ ਕਿਸੇ ਭਲੇ ਲਈ ਹੈ
ਜ਼ਿੰਦਗੀ ਵਿੱਚ ਹਰ ਚੀਜ਼ ਸਾਡੀ ਮਰਜ਼ੀ ਮੁਤਾਬਕ ਨਹੀਂ ਹੁੰਦੀ, ਪਰ ਹਰ ਘਟਨਾ ਆਪਣੇ ਨਾਲ ਕੋਈ ਨਾ ਕੋਈ ਸਬਕ ਜ਼ਰੂਰ ਲੈ ਕੇ ਆਉਂਦੀ ਹੈ। ਜੋ ਬੀਤ ਗਿਆ, ਉਸਨੂੰ ਬਦਲਿਆ ਨਹੀਂ ਜਾ ਸਕਦਾ, ਇਸ ਲਈ ਉਸਨੂੰ ਸਵੀਕਾਰ ਕਰਕੇ ਅੱਗੇ ਵਧਣਾ ਹੀ ਸਮਝਦਾਰੀ ਹੈ। ਜੋ ਅੱਜ ਹੋ ਰਿਹਾ ਹੈ, ਉਸ ’ਤੇ ਭਰੋਸਾ ਰੱਖੋ ਅਤੇ ਆਉਣ ਵਾਲੇ ਕੱਲ੍ਹ ਦੀ ਚਿੰਤਾ ਨਾ ਕਰੋ। ਜੋ ਹੋਇਆ ਚੰਗਾ ਹੋਇਆ, ਜੋ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਤੇ ਜੋ ਹੋਵੇਗਾ, ਉਹ ਵੀ ਚੰਗਾ ਹੀ ਹੋਵੇਗਾ।
