ਨਿਊਜ਼ ਪੰਜਾਬ
13 ਸਤੰਬਰ,2026
ਪਟਿਆਲਾ ਦੇ ਮੁਹੱਲਾ ਖਰਾਦੀਆਂ ਇਲਾਕੇ ਵਿੱਚ ਦਿਨ-ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਚੋਰਾਂ ਨੇ ਕੈਨੇਡੀਅਨ ਐਮ.ਪੀ. ਅਰਪਣ ਖੰਨਾ ਦੇ ਰਿਸ਼ਤੇਦਾਰ ਮਨੀਸ਼ ਖੰਨਾ ਦੇ ਬੰਦ ਘਰ ਨੂੰ ਨਿਸ਼ਾਨਾ ਬਣਾਇਆ। ਚੋਰ ਘਰ ਵਿੱਚੋਂ ਕਰੀਬ 10 ਤੋਲੇ ਸੋਨਾ ਅਤੇ 10 ਤੋਂ 11 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਮਨੀਸ਼ ਖੰਨਾ ਅਨੁਸਾਰ ਉਹ ਸਵੇਰੇ ਕਰੀਬ 10:30 ਵਜੇ ਘਰ ਨੂੰ ਤਾਲਾ ਲਗਾ ਕੇ ਆਪਣੇ ਇਮੀਗ੍ਰੇਸ਼ਨ ਦਫ਼ਤਰ ਗਏ ਸਨ ਅਤੇ ਰਾਤ 11 ਵਜੇ ਵਾਪਸ ਆਉਣ ‘ਤੇ ਘਰ ਅੰਦਰ ਬੈੱਡਰੂਮ ਦਾ ਕੁੰਢਾ ਅਤੇ ਅਲਮਾਰੀ ਦੇ ਲਾਕਰ ਟੁੱਟੇ ਮਿਲੇ। ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ BNS ਦੀ ਧਾਰਾ 305 ਅਤੇ 331(4) ਤਹਿਤ ਮਾਮਲਾ ਦਰਜ ਕਰਕੇ CCTV ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
