ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, 12 IPS ਸਮੇਤ 124 ਅਧਿਕਾਰੀਆਂ ਦੇ ਤਬਾਦਲੇ

ਨਿਊਜ਼ ਪੰਜਾਬ

17 ਅਗਸਤ,2026

ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਵਿਭਾਗ ਵੱਲੋਂ 12 IPS ਅਧਿਕਾਰੀਆਂ ਸਮੇਤ ਕੁੱਲ 124 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ ਵੀ. ਨੀਰਜਾ ਨੂੰ ਸਪੈਸ਼ਲ DGP, NRI ਪੰਜਾਬ, ਰਾਜੇਸ਼ ਕੁਮਾਰ ਜੈਸਵਾਲ ਨੂੰ ADGP ਸਾਈਬਰ ਕ੍ਰਾਈਮ ਅਤੇ ਨਾਨਕ ਸਿੰਘ ਨੂੰ DIG ਇੰਟਰਨਲ ਵਿਜੀਲੈਂਸ ਸੈੱਲ ਨਿਯੁਕਤ ਕੀਤਾ ਗਿਆ ਹੈ।

1. ਵੀ. ਨੀਰਜਾ ਨੂੰ ਸਾਈਬਰ ਕ੍ਰਾਈਮ ਤੋਂ ਹਟਾ ਕੇ ਸਪੈਸ਼ਲ ਡੀਜੀਪੀ, ਐਨਆਰਆਈ, ਪੰਜਾਬ ਨਿਯੁਕਤ ਕੀਤਾ ਗਿਆ ਹੈ।

2. ਰਾਜੇਸ਼ ਕੁਮਾਰ ਜੈਸਵਾਲ ਨੂੰ ਐਨਆਰਆਈ ਵਿਭਾਗ ਤੋਂ ਹਟਾ ਕੇ ਏਡੀਜੀਪੀ, ਸਾਈਬਰ ਕ੍ਰਾਈਮ, ਪੰਜਾਬ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਜੇਲ੍ਹ ਵਿਭਾਗ ਦਾ ਵਾਧੂ ਚਾਰਜ ਵੀ ਹੋਵੇਗਾ।

3. ਨਾਨਕ ਸਿੰਘ ਨੂੰ ਡੀਆਈਜੀ, ਇੰਟਰਨਲ ਵਿਜੀਲੈਂਸ ਸੈੱਲ ਨਿਯੁਕਤ ਕੀਤਾ ਗਿਆ ਹੈ। ਉਹ ਰੋਪੜ ਰੇਂਜ ਦੇ ਡੀਆਈਜੀ ਦਾ ਵਾਧੂ ਚਾਰਜ ਵੀ ਸੰਭਾਲਣਗੇ।

4. ਵਤਸਲਾ ਗੁਪਤਾ ਨੂੰ ਏਆਈਜੀ, ਪਰਸੋਨਲ-II, ਪੰਜਾਬ ਨਿਯੁਕਤ ਕੀਤਾ ਗਿਆ ਹੈ।

5. ਪ੍ਰਗਿਆ ਜੈਨ ਨੂੰ ਏਆਈਜੀ, ਏਐਨਟੀਐਫ, ਲੁਧਿਆਣਾ ਰੇਂਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਅੰਦਰੂਨੀ ਸੁਰੱਖਿਆ ਦਾ ਵਾਧੂ ਚਾਰਜ ਵੀ ਹੋਵੇਗਾ।

6. ਅਰਵਿੰਦ ਮੀਣਾ ਨੂੰ ਡੀਸੀਪੀ ਕਾਨੂੰਨ ਅਤੇ ਵਿਵਸਥਾ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।

7. ਆਕਰਸ਼ੀ ਜੈਨ ਨੂੰ ਡੀਸੀਪੀ ਹੈੱਡਕੁਆਰਟਰ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।

8. ਜਸਰੂਪ ਕੌਰ ਬਾਠ ਨੂੰ ਡੀਸੀਪੀ ਕਾਨੂੰਨ ਅਤੇ ਵਿਵਸਥਾ, ਜਲੰਧਰ ਨਿਯੁਕਤ ਕੀਤਾ ਗਿਆ ਹੈ।

9. ਆਦਿੱਤਿਆ ਐਸ. ਵਾਰੀਅਰ ਨੂੰ ਡੀਸੀਪੀ ਸਿਟੀ, ਜਲੰਧਰ ਨਿਯੁਕਤ ਕੀਤਾ ਗਿਆ ਹੈ।

10. ਜਯੰਤ ਪੁਰੀ ਨੂੰ ਏਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।

11. ਅਸ਼ੋਕ ਮੀਨਾ ਨੂੰ ਐਸਪੀ ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ ਦੀ ਡਿਊਟੀ ਸੌਂਪੀ ਗਈ ਹੈ।

12. ਧਾਰਵਤ ਸਾਈਂ ਪ੍ਰਕਾਸ਼ ਨੂੰ ਏਡੀਸੀਪੀ-III, ਲੁਧਿਆਣਾ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।

ਹੁਣ ਐਸਪੀ-ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਵੇਖੋ –