“ਮੁਸਕਰਾਹਟ ਨਾਲ ਜ਼ਿੰਦਗੀ ਜਿੱਤੋ”

ਨਿਊਜ਼ ਪੰਜਾਬ

17 ਅਗਸਤ,2026

ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਉਦਾਸ ਰਹਿਣ ਨਾਲ ਕੋਈ ਸਮੱਸਿਆ ਖਤਮ ਨਹੀਂ ਹੁੰਦੀ। ਇਸ ਲਈ ਹਮੇਸ਼ਾ ਮੁਸਕੁਰਾਉਂਦੇ ਰਹੋ ਅਤੇ ਸਕਾਰਾਤਮਕ ਸੋਚ ਰੱਖੋ। ਖੁਸ਼ਮਿਜ਼ਾਜ਼ ਇਨਸਾਨ ਮੁਸ਼ਕਲ ਹਾਲਾਤਾਂ ਦਾ ਵੀ ਹਿੰਮਤ ਨਾਲ ਸਾਹਮਣਾ ਕਰਦਾ ਹੈ। ਯਾਦ ਰੱਖੋ, ਮੁਸਕਰਾਹਟ ਸਿਰਫ਼ ਚਿਹਰੇ ਦੀ ਖੂਬਸੂਰਤੀ ਨਹੀਂ ਵਧਾਉਂਦੀ, ਸਗੋਂ ਦਿਲ ਨੂੰ ਵੀ ਮਜ਼ਬੂਤ ਬਣਾਉਂਦੀ ਹੈ।