“ਅਸਲੀ ਖੂਬਸੂਰਤੀ ਚਿਹਰੇ ਵਿੱਚ ਨਹੀਂ, ਸੁਭਾਅ ਵਿੱਚ ਹੁੰਦੀ ਹੈ”

ਨਿਊਜ਼ ਪੰਜਾਬ

16 ਅਗਸਤ 2026

ਇਨਸਾਨ ਦੀ ਅਸਲ ਖੂਬਸੂਰਤੀ ਉਸਦੀ ਸ਼ਕਲ-ਸੂਰਤ ਨਾਲ ਨਹੀਂ, ਸਗੋਂ ਉਸਦੇ ਚੰਗੇ ਸੁਭਾਅ, ਪਿਆਰ ਭਰੀ ਬੋਲੀ ਅਤੇ ਦੂਜਿਆਂ ਪ੍ਰਤੀ ਸਤਿਕਾਰ ਨਾਲ ਪਛਾਣੀ ਜਾਂਦੀ ਹੈ। ਖੂਬਸੂਰਤ ਚਿਹਰਾ ਕੁਝ ਪਲਾਂ ਲਈ ਪ੍ਰਭਾਵਿਤ ਕਰ ਸਕਦਾ ਹੈ, ਪਰ ਚੰਗਾ ਵਰਤਾਓ ਇਨਸਾਨ ਨੂੰ ਹਮੇਸ਼ਾ ਲਈ ਦਿਲਾਂ ਵਿੱਚ ਵਸਾ ਦਿੰਦਾ ਹੈ। ਅਸਲ ਕਾਮਯਾਬੀ ਇਹ ਹੈ ਕਿ ਕਿਸੇ ਨੂੰ ਮਿਲਣ ਤੋਂ ਬਾਅਦ ਸਾਹਮਣੇ ਵਾਲੇ ਦੇ ਦਿਲੋਂ ਇਹ ਸ਼ਬਦ ਨਿਕਲਣ—“ਤੈਨੂੰ ਮਿਲ ਕੇ ਬਹੁਤ ਚੰਗਾ ਲੱਗਿਆ।”