ਨਿਊਜ਼ ਪੰਜਾਬ
12 ਅਗਸਤ,2026
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਪੱਧਰ ‘ਤੇ ਵੱਡਾ ਫੇਰਬਦਲ ਕਰਦਿਆਂ 4 IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਤਬਦੀਲ ਕੀਤੇ ਗਏ ਅਧਿਕਾਰੀਆਂ ਵਿੱਚ ਵਰੁਣ ਰੂਜ਼ਮ, ਸਾਕਸ਼ੀ ਸਾਹਨੀ, ਸੰਦੀਪ ਰਿਸ਼ੀ ਅਤੇ ਨਿਕਾਸ ਕੁਮਾਰ ਸ਼ਾਮਲ ਹਨ। ਨਿਕਾਸ ਕੁਮਾਰ ਨੂੰ ਵਧੀਕ ਸਕੱਤਰ, ਆਮ ਪ੍ਰਸ਼ਾਸਨ ਅਤੇ ਤਾਲਮੇਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ 2015 ਬੈਚ ਦੇ IAS ਅਧਿਕਾਰੀ ਸੰਦੀਪ ਰਿਸ਼ੀ ਨੂੰ GMADA ਦੇ ਮੁੱਖ ਪ੍ਰਸ਼ਾਸਕ ਦੇ ਨਾਲ ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਇਸ ਫੇਰਬਦਲ ਨਾਲ ਜਲੰਧਰ ਨਗਰ ਨਿਗਮ ਦੀ ਪ੍ਰਸ਼ਾਸਕੀ ਕਮਾਨ ਮੁੜ ਸੰਦੀਪ ਰਿਸ਼ੀ ਕੋਲ ਆ ਗਈ ਹੈ।
