ਕੋਲੰਬੀਆ ’ਚ 7.4 ਤੀਬਰਤਾ ਦਾ ਭੂਚਾਲ, 132 ਮੌਤਾਂ ਤੇ 570 ਤੋਂ ਵੱਧ ਜ਼ਖਮੀ; ਇਮਾਰਤਾਂ ਨੂੰ ਭਾਰੀ ਨੁਕਸਾਨ

ਨਿਊਜ਼ ਪੰਜਾਬ

11 ਅਗਸਤ,2026

ਕੋਲੰਬੀਆ ਵਿੱਚ 7.4 ਤੀਬਰਤਾ ਦੇ ਤੇਜ਼ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਭੂਚਾਲ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 132 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਹੈ, ਜਦਕਿ ਕਰੀਬ 570 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਭੂਚਾਲ ਦਾ ਕੇਂਦਰ ਸੈਨ ਜੋਸੇ ਡੇਲ ਪਾਲਮਰ ਦੇ ਨੇੜੇ ਦੱਸਿਆ ਗਿਆ ਹੈ ਅਤੇ ਇਸ ਦੇ ਝਟਕੇ ਰਾਜਧਾਨੀ ਬੋਗੋਟਾ ਤੋਂ ਇਲਾਵਾ ਵੈਨੇਜ਼ੁਏਲਾ ਅਤੇ ਇਕਵਾਡੋਰ ਤੱਕ ਮਹਿਸੂਸ ਕੀਤੇ ਗਏ। ਤੇਜ਼ ਝਟਕਿਆਂ ਕਾਰਨ ਲੋਕ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ। ਅਧਿਕਾਰੀ ਪ੍ਰਭਾਵਿਤ ਇਲਾਕਿਆਂ ਵਿੱਚ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।