ਨਿਊਜ਼ ਪੰਜਾਬ
6 ਅਗਸਤ,2026
ਚੰਡੀਗੜ੍ਹ ਪੁਲਿਸ ਨੇ ਕਾਂਸਟੇਬਲ ਭਰਤੀ ਪ੍ਰਕਿਰਿਆ ਵਿੱਚ ਅਹਿਮ ਤਬਦੀਲੀਆਂ ਕਰਦਿਆਂ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਹੁਣ ਉਮੀਦਵਾਰਾਂ ਨੂੰ ਇੰਟਰਵਿਊ ਨਹੀਂ ਦੇਣਾ ਪਵੇਗਾ ਅਤੇ ਅੰਤਿਮ ਚੋਣ ਸਿਰਫ਼ ਲਿਖਤੀ ਪ੍ਰੀਖਿਆ ਅਤੇ ਬੋਨਸ ਅੰਕਾਂ ਦੇ ਆਧਾਰ ‘ਤੇ ਹੋਵੇਗੀ। 100 ਅੰਕਾਂ ਦੀ ਲਿਖਤੀ ਪ੍ਰੀਖਿਆ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਹੋਵੇਗੀ, ਜਿਸ ਵਿੱਚ ਹਰ ਸਹੀ ਜਵਾਬ ਲਈ ਇੱਕ ਅੰਕ ਮਿਲੇਗਾ, ਜਦਕਿ ਗਲਤ ਜਵਾਬ ਲਈ 0.25 ਅੰਕ ਕੱਟੇ ਜਾਣਗੇ। ਪ੍ਰੀਖਿਆ ਸੀਬੀਟੀ ਜਾਂ ਓਐਮਆਰ ਮੋਡ ਰਾਹੀਂ ਕਰਵਾਈ ਜਾਵੇਗੀ ਅਤੇ ਇਸ ਵਿੱਚ ਸਫਲ ਉਮੀਦਵਾਰਾਂ ਨੂੰ ਹੀ ਸਰੀਰਕ ਸਹਿਣਸ਼ੀਲਤਾ ਅਤੇ ਮਾਪ ਟੈਸਟ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਇਹ ਨਵੇਂ ਨਿਯਮ ਭਰਤੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਦੇ ਉਦੇਸ਼ ਨਾਲ ਲਾਗੂ ਕੀਤੇ ਗਏ ਹਨ।
