ਨਿਊਜ਼ ਪੰਜਾਬ
31 ਅਗਸਤ,2026
ਰੇਲਵੇ ਭਰਤੀ ਬੋਰਡ (RRB) ਨੇ ਗਰੁੱਪ-ਡੀ ਭਰਤੀ ਪ੍ਰੀਖਿਆ 2026 ਦੇ ਸ਼ਡਿਊਲ ਵਿੱਚ ਵੱਡਾ ਬਦਲਾਅ ਕਰਦੇ ਹੋਏ ਕੰਪਿਊਟਰ ਅਧਾਰਿਤ ਪ੍ਰੀਖਿਆ (CBT) ਦੀ ਆਖ਼ਰੀ ਤਾਰੀਖ 21 ਅਗਸਤ ਤੋਂ ਵਧਾ ਕੇ 25 ਅਗਸਤ ਕਰ ਦਿੱਤੀ ਹੈ। ਨਵੇਂ ਸ਼ਡਿਊਲ ਅਨੁਸਾਰ ਪ੍ਰੀਖਿਆ 3 ਤੋਂ 6 ਅਗਸਤ, 9 ਤੋਂ 14 ਅਗਸਤ ਅਤੇ 25 ਅਗਸਤ ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ ਜਾਵੇਗੀ। ਇਸ ਭਰਤੀ ਮੁਹਿੰਮ ਤਹਿਤ ਭਾਰਤੀ ਰੇਲਵੇ ਦੇ ਵੱਖ-ਵੱਖ ਜ਼ੋਨਾਂ ਵਿੱਚ ਲੈਵਲ-1 ਦੀਆਂ 22,195 ਅਸਾਮੀਆਂ ਭਰੀਆਂ ਜਾਣਗੀਆਂ। ਲੱਖਾਂ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣਗੇ। RRB ਵੱਲੋਂ ਐਡਮਿਟ ਕਾਰਡ ਜਲਦੀ ਹੀ ਖੇਤਰੀ ਵੈੱਬਸਾਈਟਾਂ ‘ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ, ਜਿਨ੍ਹਾਂ ਨੂੰ ਉਮੀਦਵਾਰ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦੀ ਮਦਦ ਨਾਲ ਡਾਊਨਲੋਡ ਕਰ ਸਕਣਗੇ। ਐਡਮਿਟ ਕਾਰਡ ਵਿੱਚ ਪ੍ਰੀਖਿਆ ਦੀ ਤਾਰੀਖ, ਸ਼ਿਫਟ, ਰਿਪੋਰਟਿੰਗ ਸਮਾਂ ਅਤੇ ਪ੍ਰੀਖਿਆ ਕੇਂਦਰ ਦੀ ਜਾਣਕਾਰੀ ਦਿੱਤੀ ਜਾਵੇਗੀ। ਰੇਲਵੇ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਦੀ ਤਾਰੀਖ ਜਾਂ ਕੇਂਦਰ ਬਦਲਣ ਦੀ ਕੋਈ ਵੀ ਬੇਨਤੀ ਮਨਜ਼ੂਰ ਨਹੀਂ ਕੀਤੀ ਜਾਵੇਗੀ, ਇਸ ਲਈ ਉਮੀਦਵਾਰਾਂ ਨੂੰ ਨਿਯਮਿਤ ਤੌਰ ‘ਤੇ ਅਧਿਕਾਰਤ ਵੈੱਬਸਾਈਟਾਂ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
