ਨਿਊਜ਼ ਪੰਜਾਬ
29 ਜੁਲਾਈ,2026
ਗੁਰਦਾਸਪੁਰ ਦੇ ਹਰਚੋਵਾਲ ਕਸਬੇ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਸੂਬੇਦਾਰ ਸੰਦੀਪ ਸਿੰਘ ਨੇ 7077 ਮੀਟਰ ਉੱਚੀ ਮਾਊਂਟ ਕੁਨ ਚੋਟੀ ‘ਤੇ ਤਿਰੰਗਾ ਲਹਿਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਫੌਜ ਦੀ ਐਡਵੈਂਚਰ ਟੀਮ ਦੇ ਮੈਂਬਰ ਵਜੋਂ ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਬਰਫ਼ ਨਾਲ ਢਕੀ ਇਸ ਚੁਣੌਤੀਪੂਰਨ ਚੋਟੀ ਨੂੰ ਫਤਿਹ ਕੀਤਾ। ਕੜਾਕੇ ਦੀ ਠੰਡ, ਘੱਟ ਆਕਸੀਜਨ, ਬਰਫ਼ੀਲੇ ਤੂਫ਼ਾਨਾਂ ਅਤੇ ਔਖੇ ਰਸਤਿਆਂ ਦੇ ਬਾਵਜੂਦ ਇਹ ਮੁਹਿੰਮ ਸਫਲਤਾਪੂਰਵਕ ਪੂਰੀ ਕਰਨਾ ਉਨ੍ਹਾਂ ਦੀ ਹਿੰਮਤ, ਸਖ਼ਤ ਸਿਖਲਾਈ ਅਤੇ ਦ੍ਰਿੜ ਇਰਾਦੇ ਦੀ ਵੱਡੀ ਮਿਸਾਲ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਨਾ ਸਿਰਫ਼ ਭਾਰਤੀ ਫੌਜ ਦਾ ਮਾਣ ਵਧਿਆ ਹੈ, ਸਗੋਂ ਗੁਰਦਾਸਪੁਰ ਦੇ ਹਰਚੋਵਾਲ ਪਿੰਡ ਦਾ ਨਾਮ ਵੀ ਦੇਸ਼ ਭਰ ਵਿੱਚ ਮਾਣ ਨਾਲ ਰੌਸ਼ਨ ਹੋਇਆ ਹੈ। ਸੂਬੇਦਾਰ ਸੰਦੀਪ ਸਿੰਘ ਦੀ ਇਹ ਸਫਲਤਾ ਨੌਜਵਾਨਾਂ ਲਈ ਪ੍ਰੇਰਣਾ ਬਣ ਗਈ ਹੈ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਅਤੇ ਪੂਰੀ ਟੀਮ ਨੂੰ ਇਸ ਇਤਿਹਾਸਕ ਉਪਲਬਧੀ ‘ਤੇ ਦਿਲੋਂ ਵਧਾਈ ਦਿੱਤੀ ਹੈ।
