ਜਾਪਾਨ ‘ਚ 7.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ; ਤੱਟੀ ਇਲਾਕਿਆਂ ਨੂੰ ਕੀਤਾ ਗਿਆ ਅਲਰਟ

ਨਿਊਜ਼ ਪੰਜਾਬ

28 ਜੁਲਾਈ,2026

ਮੰਗਲਵਾਰ (28 ਜੁਲਾਈ 2026) ਨੂੰ ਜਾਪਾਨ ਦੇ ਕੁਮਾਮੋਟੋ ਪ੍ਰੀਫੈਕਚਰ ਵਿੱਚ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਤੋਂ ਬਾਅਦ ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ। ਏਜੰਸੀ ਨੇ ਕਰੀਬ 1 ਮੀਟਰ ਉੱਚੀਆਂ ਲਹਿਰਾਂ ਦੀ ਸੰਭਾਵਨਾ ਜਤਾਉਂਦਿਆਂ ਤੱਟੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਦੱਖਣੀ ਕਿਊਸ਼ੂ ਦੇ ਕਈ ਪ੍ਰੀਫੈਕਚਰਾਂ ਵਿੱਚ ਐਮਰਜੈਂਸੀ ਚੇਤਾਵਨੀ ਜਾਰੀ ਕਰਕੇ ਰਾਹਤ ਅਤੇ ਬਚਾਅ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ, ਜਦਕਿ ਅਧਿਕਾਰੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।