ਰਿਪੋਰਟ : ਗੁਰਨਾਮ ਕੌਰ

ਕੈਲਗਰੀ- ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਪਾਠਾਂ ਦੀ ਲੜੀ ਤਹਿਤ ਅੱਜ ਦਾ ਪਾਠ ਸੁਖਜੀਤ ਕੌਰ ਸੰਧੂ ਭੈਣ ਜੀ ਦੇ ਘਰ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਕੀਤਾ ਗਿਆ।
ਗੁਰਜੀਤ ਕੌਰ ਬਵੇਜਾ, ਦਲਬੀਰ ਕੌਰ ਅਤੇ ਰਜਿੰਦਰਪਾਲ ਕੌਰ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਸੁਰਿੰਦਰ ਕੌਰ ਸਿੱਧੂ ਜੀ ਨੇ ਚੌਪਈ ਸਾਹਿਬ ਦਾ ਪਾਠ ਕੀਤਾ ਅਤੇ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦੇ ਪਾਠ ਦੀ ਸੇਵਾ ਪਰਮਜੀਤ ਕੌਰ ਅਤੇ ਚਰਨਜੀਤ ਕੌਰ ਮਲੋਹਤਰਾ ਜੀ ਨੇ ਨਿਭਾਈ।

ਸੁਰਿੰਦਰ ਕੌਰ ਸਿੱਧੂ ਭੈਣ ਜੀ ਨੇ ਪਰਿਵਾਰ ਦੀ ਨੇਕ ਕਮਾਈ ਵਿੱਚ ਬਰਕਤਾਂ ਪਾਉਣ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਪਰਿਵਾਰ ਨੇ ਚਾਹ ਅਤੇ ਸਨੈਕਸ ਨਾਲ ਸੰਗਤਾਂ ਦੀ ਸੇਵਾ ਕੀਤੀ।
ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਸੰਸਥਾਪਕ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਨੇ ਸਾਰੇ ਪਰਿਵਾਰ ਦਾ ਧੰਨਵਾਦ ਕੀਤਾ।
ਪਰਿਵਾਰ ਨੇ ਵੀ ਤਹਿ ਦਿਲੋਂ ਸੰਗਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਿਆ ਹੈ।ਸੋ ਸੰਗਤ ਹੀ ਮਹਾਨ ਹੈ।





