ਨਿਊਜ਼ ਪੰਜਾਬ
21 ਜੁਲਾਈ,2026
ਸਮਾਂ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਧਨ ਹੈ, ਕਿਉਂਕਿ ਜੋ ਸਮਾਂ ਇੱਕ ਵਾਰ ਲੰਘ ਜਾਂਦਾ ਹੈ, ਉਹ ਮੁੜ ਕਦੇ ਵਾਪਸ ਨਹੀਂ ਆਉਂਦਾ। ਧਨ-ਦੌਲਤ, ਚੀਜ਼ਾਂ ਜਾਂ ਮੌਕੇ ਦੁਬਾਰਾ ਮਿਲ ਸਕਦੇ ਹਨ, ਪਰ ਗੁਜ਼ਰਿਆ ਸਮਾਂ ਨਹੀਂ। ਇਸ ਲਈ ਸਮੇਂ ਦੀ ਕਦਰ ਕਰਨੀ, ਹਰ ਪਲ ਦਾ ਸਹੀ ਉਪਯੋਗ ਕਰਨਾ ਅਤੇ ਫ਼ਜ਼ੂਲ ਕੰਮਾਂ ਵਿੱਚ ਸਮਾਂ ਬਰਬਾਦ ਨਾ ਕਰਨਾ ਹੀ ਸਫ਼ਲ ਜੀਵਨ ਦੀ ਕੁੰਜੀ ਹੈ। ਜੋ ਵਿਅਕਤੀ ਸਮੇਂ ਦਾ ਸਤਿਕਾਰ ਕਰਦਾ ਹੈ, ਸਮਾਂ ਵੀ ਉਸ ਨੂੰ ਕਾਮਯਾਬੀ, ਇੱਜ਼ਤ ਅਤੇ ਖੁਸ਼ਹਾਲੀ ਬਖ਼ਸ਼ਦਾ ਹੈ।
