ਵਿਆਹ ਦੀ ਵਰ੍ਹੇਗੰਢ ‘ਤੇ ਡਾ. ਗੁਰਪ੍ਰੀਤ ਕੌਰ ਦਾ ਭਾਵੁਕ ਸੰਦੇਸ਼, CM ਭਗਵੰਤ ਮਾਨ ਨੂੰ ਦਿੱਤੀਆਂ ਦਿਲੋਂ ਮੁਬਾਰਕਾਂ

ਨਿਊਜ਼ ਪੰਜਾਬ

7 ਜੁਲਾਈ,2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਮੌਕੇ ‘ਤੇ ਡਾ. ਗੁਰਪ੍ਰੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੁੱਖ ਮੰਤਰੀ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕਰਦਿਆਂ ਭਾਵੁਕ ਸੰਦੇਸ਼ ਲਿਖਿਆ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਲਿਖਿਆ, “ਵਰ੍ਹੇਗੰਢ ‘ਚ ਇਕੱਲੇ ਵਰ੍ਹੇ ਨੀ ਗੰਢੇ ਹੁੰਦੇ… ਸਬਰ, ਸਾਥ ਤੇ ਭਰੋਸੇ ਦੀਆਂ ਡੋਰਾਂ ਵੀ ਨਾਲ ਗੰਢੀਆਂ ਹੁੰਦੀਆਂ ਨੇ… ਵਰ੍ਹੇਗੰਢ ਦੀਆਂ ਮੁਬਾਰਕਾਂ ਮਾਨ ਸਾਬ੍ਹ… ਪਰਮਾਤਮਾ ਕਰੇ ਅੱਗੇ ਦਾ ਸਫ਼ਰ ਹੋਰ ਵੀ ਸੋਹਣਾ ਗੁਜ਼ਰੇ।”

ਡਾ. ਗੁਰਪ੍ਰੀਤ ਕੌਰ ਦੀ ਇਸ ਪੋਸਟ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ, ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਵੱਲੋਂ ਇਸ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕ ਦੋਵਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲ ਪਰਿਵਾਰਕ ਜੀਵਨ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦਾ ਵਿਆਹ ਜੁਲਾਈ 2022 ਵਿੱਚ ਸਾਦੇ ਪਰਿਵਾਰਕ ਸਮਾਗਮ ਦੌਰਾਨ ਹੋਇਆ ਸੀ ਅਤੇ ਹੁਣ ਉਨ੍ਹਾਂ ਦੀ ਧੀ ਨਿਆਮਤ ਕੌਰ ਮਾਨ ਦੇ ਆਉਣ ਨਾਲ ਉਨ੍ਹਾਂ ਦਾ ਪਰਿਵਾਰ ਹੋਰ ਵੀ ਖੁਸ਼ਹਾਲ ਹੋ ਗਿਆ ਹੈ।