ਨਿਊਜ਼ ਪੰਜਾਬ
4 ਜੁਲਾਈ 2026
ਲੁਧਿਆਣਾ ਨਗਰ ਨਿਗਮ ਨੇ ਮਾਨਸੂਨ ਦੌਰਾਨ ਸ਼ਹਿਰ ਵਿੱਚ ਪਾਣੀ ਭਰਨ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਹਨ। ਨਗਰ ਨਿਗਮ ਕਮਿਸ਼ਨਰ ਓਜਸਵੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਨਿਗਮ ਦੇ ਮੁਲਾਜ਼ਮਾਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ। ਨਾਲ ਹੀ ਬੁੱਢੇ ਨਾਲੇ, ਸੀਵਰੇਜ, ਰੋਡ ਜਾਲੀਆਂ ਦੀ ਸਫ਼ਾਈ, ਸੜਕਾਂ ਦੀ ਮੁਰੰਮਤ, ਡਿਸਪੋਜ਼ਲ ਪੁਆਇੰਟਾਂ ‘ਤੇ ਜਨਰੇਟਰਾਂ ਦੀ ਵਿਵਸਥਾ, ਵਾਟਰ ਸਪਲਾਈ ਵਿੱਚ ਕਲੋਰੀਨੇਸ਼ਨ ਅਤੇ ਸਲੱਮ ਇਲਾਕਿਆਂ ਵਿੱਚ ਫੋਗਿੰਗ ਵਰਗੇ ਕੰਮ ਮੀਂਹ ਤੋਂ ਪਹਿਲਾਂ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਲੋਕਾਂ ਨੂੰ ਮਾਨਸੂਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
