ਅੰਬਾਲਾ ਬੋਰਵੈੱਲ ਹਾਦਸੇ ‘ਚ ਵੱਡਾ ਐਕਸ਼ਨ, ਖੇਤ ਮਾਲਕ ਤੇ 2 ਠੇਕੇਦਾਰਾਂ ਖ਼ਿਲਾਫ਼ FIR ਦਰਜ

ਨਿਊਜ਼ ਪੰਜਾਬ

2 ਜੁਲਾਈ,2026

ਅੰਬਾਲਾ ਦੇ ਪਿੰਡ ਧਨੌਲਾ ਵਿੱਚ ਬੋਰਵੈੱਲ ਵਿੱਚ ਡਿੱਗਣ ਕਾਰਨ ਮਾਸੂਮ ਨਿਰਵੈਰ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਖੇਤ ਦੇ ਮਾਲਕ ਅਤੇ ਦੋ ਠੇਕੇਦਾਰਾਂ ਖ਼ਿਲਾਫ਼ ਐਫ਼ਆਈਆਰ ਦਰਜ ਕਰ ਲਈ ਹੈ। ਕਰੀਬ 21 ਘੰਟਿਆਂ ਤੱਕ ਚੱਲੇ ਰੈਸਕਿਊ ਆਪ੍ਰੇਸ਼ਨ ਦੌਰਾਨ ਫੌਜ, NDRF ਅਤੇ SDRF ਦੀਆਂ ਟੀਮਾਂ ਨੇ ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨਿਰਵੈਰ ਆਪਣੇ ਪਿਤਾ ਨਾਲ ਖੇਤ ਗਿਆ ਹੋਇਆ ਸੀ ਅਤੇ ਖੇਡਦਿਆਂ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ। ਇਸ ਮਾਮਲੇ ਨੇ ਇੱਕ ਵਾਰ ਫਿਰ ਖੁੱਲ੍ਹੇ ਅਤੇ ਗੈਰ-ਸੁਰੱਖਿਅਤ ਬੋਰਵੈੱਲਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।