ਪਟਿਆਲਾ ‘ਚ ਦਰਦਨਾਕ ਘਟਨਾ: ਨਹਿਰ ‘ਚ ਕਾਰ ਸੁੱਟਣ ਦੇ ਦੋਸ਼, ਮਹਿਲਾ ਦੀ ਮੌਤ; ਫੌਜੀ ਪਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

ਨਿਊਜ਼ ਪੰਜਾਬ

24 ਜੂਨ,2026

ਪਟਿਆਲਾ ਦੇ ਪਸਿਆਣਾ ਥਾਣਾ ਖੇਤਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ 30 ਸਾਲਾ ਰਮਨਦੀਪ ਕੌਰ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਨੇ ਉਸਦੇ ਫੌਜੀ ਪਤੀ ਹੈਪੀ ਸਿੰਘ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਸ ਨੇ ਜਾਣਬੁੱਝ ਕੇ ਕਾਰ ਨੂੰ ਨਹਿਰ ਵਿੱਚ ਸੁੱਟਿਆ ਸੀ। ਘਟਨਾ ਦੌਰਾਨ ਰਮਨਦੀਪ ਕੌਰ ਦੀ ਜਾਨ ਚਲੀ ਗਈ, ਜਦਕਿ ਪਤੀ ਸੁਰੱਖਿਅਤ ਬਚ ਨਿਕਲਿਆ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।