ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੋਲਕਾਤਾ ‘ਚ PM ਮੋਦੀ ਨੇ ਕੀਤਾ ਯੋਗਾ, ਸਿਹਤਮੰਦ ਜੀਵਨ ਲਈ ਦਿੱਤਾ ਸੰਦੇਸ਼

ਨਿਊਜ਼ ਪੰਜਾਬ

21 ਜੂਨ,2026

ਹਰ ਸਾਲ 21 ਜੂਨ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ ਅੱਜ ਦੁਨੀਆ ਭਰ ਵਿੱਚ ਸਿਹਤ, ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦੇ ਰਿਹਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ‘ਤੇ ਹਜ਼ਾਰਾਂ ਲੋਕਾਂ ਨਾਲ ਯੋਗਾ ਕਰਕੇ ਦੇਸ਼ ਅਤੇ ਦੁਨੀਆ ਨੂੰ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ।

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਕਸਰਤ ਨਹੀਂ, ਸਗੋਂ ਸਰੀਰ ਅਤੇ ਮਨ ਨੂੰ ਸੰਤੁਲਿਤ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਵਿਅਕਤੀ ਦਾ ਟੀਚਾ ਵਧਦੀ ਉਮਰ ਦੇ ਨਾਲ ਹੋਰ ਤੰਦਰੁਸਤ, ਲਚਕਦਾਰ ਅਤੇ ਊਰਜਾਵਾਨ ਬਣਨਾ ਹੋਣਾ ਚਾਹੀਦਾ ਹੈ। ਇਸ ਸਾਲ “ਸਿਹਤਮੰਦ ਉਮਰ ਲਈ ਯੋਗ” ਥੀਮ ਹੇਠ ਮਨਾਏ ਗਏ ਯੋਗ ਦਿਵਸ ਦੌਰਾਨ ਦੇਸ਼-ਵਿਦੇਸ਼ ਵਿੱਚ 2,500 ਤੋਂ ਵੱਧ ਥਾਵਾਂ ‘ਤੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ, ਜਿਸ ਨਾਲ ਯੋਗ ਦੀ ਵਿਸ਼ਵ ਪੱਧਰੀ ਲੋਕਪ੍ਰਿਯਤਾ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲੀ।