ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਕੈਲਗਰੀ ਵੱਲੋਂ ਗੁਰਮਤਿ ਸਮਾਗ਼ਮ ਕੀਤਾ ਗਿਆ 

ਰਿਪੋਰਟ : ਗੁਰਨਾਮ ਕੌਰ

ਕੈਲਗਰੀ – ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਪਾਠਾਂ ਦੀ ਲੜੀ ਤਹਿਤ ਗੁਰਬਾਣੀ ਦੇ ਪਾਠ ਭੈਣ ਜੀ ਗੁਰਲੀਨ ਕੌਰ ਜੀ ਦੇ ਘਰ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਕੀਤੇ ਗਏ । ਬੀਬਾ ਗੁਰਜੀਤ ਕੌਰ ਬਵੇਜਾ, ਗੁਰਮੀਤ ਕੌਰ ਬਾਠ ਅਤੇ ਸੁਰਜੀਤ ਕੌਰ ਜੀ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।

ਭੈਣ ਜੀ ਗੁਰਬਖ਼ਸ਼ ਕੌਰ ਅਤੇ ਕੁਲਦੀਪ ਕੌਰ ਜੀ ਨੇ ਚੌਪਈ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ। ਅਨੰਦ ਸਾਹਿਬ ਦੀਆਂ ਛੇ ਪਉੜੀਆ ਦਾ ਪਾਠ ਭੈਣ ਜੀ ਗੁਰਬਖ਼ਸ਼ ਕੌਰ ਜੀ ਨੇ ਕੀਤਾ। ਸੁਰਿੰਦਰ ਕੌਰ ਸਿੱਧੂ ਭੈਣ ਜੀ ਨੇ ਬਹੁਤ ਹੀ ਸ਼ਰਧਾ ਨਾਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

ਪਰਿਵਾਰ ਨੇ ਚਾਹ ਅਤੇ ਸਨੈਕਸ ਨਾਲ ਸੰਗਤਾਂ ਦੀ ਸੇਵਾ ਕੀਤੀ । ਅਖੀਰ ਵਿੱਚ ਬਹੁਤ ਹੀ ਪ੍ਰੇਮ ਨਾਲ ਗੁਰੂ ਦਾ ਲੰਗਰ ਵਰਤਾਇਆ ਗਿਆ ।

ਸਭਾ ਦੇ ਮੁੱਖ ਸੇਵਾਦਾਰ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਨੇ ਪਰਿਵਾਰ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਿਆ ਹੈ, ਸਮੂੰਹ ਸੰਗਤਾਂ ਅਤੇ ਪਰਿਵਾਰ ਦਾ ਧੰਨਵਾਦ ਕੀਤਾ ।

ਸਮਾਗਮ ਦੀਆਂ ਤਸਵੀਰਾਂ