ਨਿਊਜ਼ ਪੰਜਾਬ
13 ਜੂਨ,2026
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਅੰਮ੍ਰਿਤਸਰ ਅਤੇ Shri Mata Vaishno Devi ਕਟੜਾ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ 16 ਜੂਨ ਤੋਂ ਮੁੜ ਸ਼ੁਰੂ ਹੋ ਰਹੀ ਹੈ। ਲਗਭਗ ਸੱਤ ਮਹੀਨਿਆਂ ਬਾਅਦ ਸੇਵਾ ਬਹਾਲ ਹੋਣ ਨਾਲ ਯਾਤਰੀਆਂ ਨੂੰ ਤੇਜ਼, ਸੁਰੱਖਿਅਤ ਅਤੇ ਆਰਾਮਦਾਇਕ ਸਫ਼ਰ ਦੀ ਸਹੂਲਤ ਮਿਲੇਗੀ। ਨਵੇਂ ਰੂਟ ਅਨੁਸਾਰ ਟ੍ਰੇਨ ਹੁਣ ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ Jammu ਤਵੀ ਰਾਹੀਂ ਚੱਲੇਗੀ।
ਟ੍ਰੇਨ ਅੰਮ੍ਰਿਤਸਰ ਤੋਂ ਸ਼ਾਮ 4:25 ਵਜੇ ਰਵਾਨਾ ਹੋ ਕੇ ਰਾਤ 10 ਵਜੇ ਕਟੜਾ ਪਹੁੰਚੇਗੀ, ਜਦਕਿ ਵਾਪਸੀ ‘ਤੇ ਸਵੇਰੇ 6:40 ਵਜੇ ਕਟੜਾ ਤੋਂ ਚੱਲ ਕੇ ਦੁਪਹਿਰ 12:20 ਵਜੇ ਅੰਮ੍ਰਿਤਸਰ ਪਹੁੰਚੇਗੀ। ਰੇਲਵੇ ਵੱਲੋਂ ਹਫ਼ਤਾਵਾਰੀ ਛੁੱਟੀ ਵੀ ਬਦਲੀ ਗਈ ਹੈ ਅਤੇ ਹੁਣ ਇਹ ਟ੍ਰੇਨ ਸ਼ਨੀਵਾਰ ਨੂੰ ਨਹੀਂ ਚੱਲੇਗੀ। ਇਸ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਕਾਰ ਧਾਰਮਿਕ ਅਤੇ ਸੈਰ-ਸਪਾਟਾ ਯਾਤਰਾ ਨੂੰ ਨਵਾਂ ਹੁਲਾਰਾ ਮਿਲਣ ਦੀ ਉਮੀਦ ਹੈ।
