ਜਲੰਧਰ ‘ਚ ਅੱਜ ਗੂੰਜੇਗਾ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’, CM ਮਾਨ ਤੇ ਕੇਜਰੀਵਾਲ ਹੋਣਗੇ ਸ਼ਾਮਲ

ਨਿਊਜ਼ ਪੰਜਾਬ

13 ਜੂਨ,2026

ਜਲੰਧਰ ਵਿੱਚ ਅੱਜ ਭਗਵਾਨ ਸ਼ਿਵ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ “ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ” ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ Bhagwant Mann ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ Arvind Kejriwal ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਣਗੇ। ਸਾਈਂ ਦਾਸ ਸਕੂਲ ਗਰਾਊਂਡ ਵਿੱਚ ਹੋਣ ਵਾਲੇ ਇਸ ਸਮਾਗਮ ਦਾ ਆਯੋਜਨ ਦੀਪਕ ਬਾਲੀ ਵੱਲੋਂ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰਸਿੱਧ ਭਜਨ ਗਾਇਕ Hansraj Raghuwanshi ਆਪਣੀ ਪੇਸ਼ਕਾਰੀ ਨਾਲ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗਣਗੇ। ਆਯੋਜਕਾਂ ਮੁਤਾਬਕ ਇਹ ਸਮਾਗਮ ਆਸਥਾ, ਸੱਭਿਆਚਾਰ ਅਤੇ ਭਾਈਚਾਰਕ ਏਕਤਾ ਦਾ ਵਿਲੱਖਣ ਸੰਗਮ ਹੋਵੇਗਾ, ਜਿਸ ਵਿੱਚ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।