ਮੋਗਾ ਨੂੰ ਮਿਲੀ ਦੂਜੀ ਮਹਿਲਾ ਮੇਅਰ, ਵਿਨੇਪਾਲ ਕੌਰ ਨੇ 24 ਵੋਟਾਂ ਨਾਲ ਦਰਜ ਕੀਤੀ ਸ਼ਾਨਦਾਰ ਜਿੱਤ

ਨਿਊਜ਼ ਪੰਜਾਬ

11 ਜੂਨ,2026

ਮੋਗਾ ਨਗਰ ਨਿਗਮ ਦੀ ਮੇਅਰ ਚੋਣ ਵਿੱਚ ਵਿਨੇਪਾਲ ਕੌਰ ਨੇ 24 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਉਹ ਮੋਗਾ ਦੇ ਪੰਜਵੇਂ ਮੇਅਰ ਬਣ ਗਏ ਹਨ ਅਤੇ ਨਾਲ ਹੀ ਸ਼ਹਿਰ ਦੇ ਇਤਿਹਾਸ ਵਿੱਚ ਦੂਜੀ ਮਹਿਲਾ ਮੇਅਰ ਵਜੋਂ ਨਵਾਂ ਅਧਿਆਇ ਲਿਖਿਆ ਹੈ। ਉਨ੍ਹਾਂ ਦੀ ਚੋਣ ਨੂੰ ਮਹਿਲਾ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜਦਕਿ ਸਮਰਥਕਾਂ ਵੱਲੋਂ ਇਸ ਜਿੱਤ ਦਾ ਖੁਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ।