GST ਵਿਭਾਗ ਦੀ ਵੱਡੀ ਕਾਰਵਾਈ: 7 ਕਰੋੜ ਦਾ ਮਾਲ ਜ਼ਬਤ, 3.5 ਕਰੋੜ ਜੁਰਮਾਨਾ

ਨਿਊਜ਼ ਪੰਜਾਬ

6 ਜੂਨ 2026

ਪੰਜਾਬ ਸਰਕਾਰ ਦੇ ਜੀਐੱਸਟੀ ਵਿਭਾਗ ਨੇ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਵੱਡੀ ਕਾਰਵਾਈ ਕਰਦਿਆਂ 2400 ਮੀਟਰਕ ਟਨ ਬਿਨਾਂ ਬਿੱਲ ਜਾਂ ਫਰਜ਼ੀ ਬਿੱਲਾਂ ਵਾਲਾ ਮਾਲ ਫੜਿਆ ਹੈ। ਲਗਭਗ 7 ਕਰੋੜ ਰੁਪਏ ਕੀਮਤ ਦਾ ਇਹ ਮਾਲ ਜ਼ਬਤ ਕਰਕੇ ਸਬੰਧਤ ਵਪਾਰੀਆਂ ‘ਤੇ 3.50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿਚ ਟੈਕਸ ਚੋਰੀ ਦੀ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਵੇਗੀ। ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀ ਆ ਰਹੀ ਟੈਕਸ ਚੋਰੀ ਦੀ ਇਸ ਪ੍ਰਥਾ ਨੂੰ ਖਤਮ ਕਰਨ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਉਦੇਸ਼ ਨਾਲ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਸੂਬੇ ਭਰ ਵਿਚ ਪੈਨੀ ਨਜ਼ਰ ਰੱਖ ਰਹੀ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਜੋ ਟੈਕਸ ਚੋਰੀ ਦੀ ਪ੍ਰਥਾ ਚੱਲੀ ਆ ਰਹੀ ਸੀ ਉਸ ਨੂੰ ਮਾਨ ਸਰਕਾਰ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਵਿਭਾਗ ਨੇ ਸਖਤੀ ਨਾਲ ਕਈ ਲੋਕਾਂ ‘ਤੇ ਕਾਰਵਾਈ ਕੀਤੀ ਹੈ। ਟੈਕਸ ਚੋਰਾਂ ਨੂੰ ਦਬੋਚਣ ਲਈ ਸੂਬੇ ਭਰ ਵਿਚ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਵਪਾਰੀਆਂ ਦੇ ਨਾਲ ਹਮੇਸ਼ਾ ਖੜ੍ਹੀ ਹੈ।