ਨਿਊਜ਼ ਪੰਜਾਬ
31 ਮਈ 2026
ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ 100 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਮੈਕ ਡੀ ਚੌਂਕ ਨੇੜੇ ਇੱਕ ਮਹਿੰਦਰਾ ਪਿਕਅੱਪ ਗੱਡੀ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ 80 ਪੇਟੀਆਂ ਦੇਸੀ ਸੰਤਰਾ ਸ਼ਰਾਬ ਅਤੇ 20 ਪੇਟੀਆਂ ਬਲਿਊ ਸਟਰੋਕ ਬਰਾਮਦ ਹੋਈਆਂ। ਗੱਡੀ ਚਾਲਕ ਪੰਕਜ ਸ਼ਰਾਬ ਨੂੰ ਦਿੱਲੀ ਲੈ ਕੇ ਜਾ ਰਿਹਾ ਸੀ, ਪਰ ਉਹ ਇਸ ਸਬੰਧੀ ਕੋਈ ਪਰਮਿਟ ਜਾਂ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਪੁਲਿਸ ਨੇ ਸ਼ਰਾਬ ਅਤੇ ਗੱਡੀ ਨੂੰ ਜ਼ਬਤ ਕਰਕੇ ਦੋਸ਼ੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
