ਨਿਊਜ਼ ਪੰਜਾਬ
27 ਮਈ 2026
ਏਅਰ ਇੰਡੀਆ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਉਡਾਣਾਂ ਵਿੱਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਮੁੰਬਈ–ਹੈਦਰਾਬਾਦ, ਦਿੱਲੀ–ਇੰਦੌਰ, ਬੈਂਗਲੁਰੂ–ਚੰਡੀਗੜ੍ਹ ਅਤੇ ਦਿੱਲੀ–ਕਾਠਮੰਡੂ ਵਰਗੇ ਰੂਟਾਂ ‘ਤੇ ਹਫ਼ਤਾਵਾਰੀ ਉਡਾਣਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਇਸਦੇ ਨਾਲ ਹੀ ਦਿੱਲੀ–ਸ਼ੰਘਾਈ ਅਤੇ ਦਿੱਲੀ–ਸ਼ਿਕਾਗੋ ਵਰਗੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜਦਕਿ ਸਿੰਗਾਪੁਰ, ਬੈਂਕਾਕ, ਕੁਆਲਾਲੰਪੁਰ ਅਤੇ ਪੈਰਿਸ ਲਈ ਵੀ ਸੇਵਾਵਾਂ ਘਟਾਈਆਂ ਗਈਆਂ ਹਨ। ਏਅਰਲਾਈਨ ਮੁਤਾਬਕ ਈਧਨ ਦੀਆਂ ਵਧਦੀਆਂ ਕੀਮਤਾਂ ਅਤੇ ਮੱਧ-ਪੂਰਬੀ ਤਣਾਅ ਕਾਰਨ ਹਵਾਈ ਰੂਟ ਲੰਬੇ ਹੋਣ ਨਾਲ ਖਰਚ ਕਾਫ਼ੀ ਵਧ ਗਿਆ ਹੈ। ਪਾਕਿਸਤਾਨ ਵੱਲੋਂ ਭਾਰਤੀ ਏਅਰਲਾਈਨਾਂ ਲਈ ਏਅਰਸਪੇਸ ਬੰਦ ਹੋਣ ਕਾਰਨ ਵੀ ਯੂਰਪ ਅਤੇ ਅਮਰੀਕਾ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਏਅਰ ਇੰਡੀਆ ਨੇ ਪ੍ਰਭਾਵਿਤ ਯਾਤਰੀਆਂ ਨੂੰ ਵਿਕਲਪਿਕ ਉਡਾਣਾਂ, ਮੁਫ਼ਤ ਰੀ-ਸ਼ਡਿਊਲਿੰਗ ਜਾਂ ਪੂਰਾ ਰਿਫੰਡ ਦੇਣ ਦਾ ਭਰੋਸਾ ਦਿੱਤਾ ਹੈ।
