ਨਿਊਜ਼ ਪੰਜਾਬ
22 ਮਈ 2026
“ਕੁਦਰਤ ਸਾਨੂੰ ਸਭ ਕੁਝ ਦਿੰਦੀ ਹੈ, ਪਰ ਜੇ ਅਸੀਂ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਮੁਸ਼ਕਲ ਹੋ ਸਕਦੀ ਹੈ।’💧
ਪਾਣੀ ਸਿਰਫ਼ ਇੱਕ ਕੁਦਰਤੀ ਸਰੋਤ ਨਹੀਂ, ਸਗੋਂ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ। ਪਹਿਲਾਂ ਸਾਡੇ ਦਾਦੇ ਦਰਿਆਵਾਂ ਦਾ ਸਾਫ਼ ਅਤੇ ਭਰਪੂਰ ਪਾਣੀ ਵੇਖਦੇ ਸਨ, ਫਿਰ ਸਾਡੇ ਪਿਉ ਖੂਹਾਂ ਰਾਹੀਂ ਜ਼ਮੀਨ ਹੇਠਾਂ ਤੋਂ ਪਾਣੀ ਲੱਭਦੇ ਰਹੇ। ਅੱਜ ਅਸੀਂ ਨਲਕਿਆਂ ਰਾਹੀਂ ਘਰਾਂ ਵਿੱਚ ਆਉਂਦਾ ਪਾਣੀ ਵਰਤ ਰਹੇ ਹਾਂ, ਪਰ ਹਾਲਾਤ ਇਹ ਹੋ ਗਏ ਹਨ ਕਿ ਸਾਡੇ ਬੱਚੇ ਬੋਤਲਾਂ ਵਾਲਾ ਪਾਣੀ ਖਰੀਦ ਕੇ ਪੀਣ ਲਈ ਮਜਬੂਰ ਹਨ। ਜੇ ਅਸੀਂ ਅਜੇ ਵੀ ਪਾਣੀ ਦੀ ਬਰਬਾਦੀ ਨੂੰ ਨਾ ਰੋਕਿਆ, ਤਾਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਸਿਰਫ਼ ਇੱਕ ਸੁਪਨਾ ਬਣ ਕੇ ਰਹਿ ਜਾਵੇਗਾ। ਇਹ ਪੋਸਟਰ ਸਾਨੂੰ ਜਾਗਰੂਕ ਕਰਦਾ ਹੈ ਕਿ ਅੱਜ ਹੀ ਪਾਣੀ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ “ਪਾਣੀ ਬਚਾਓ, ਭਵਿੱਖ ਬਚਾਓ” ਸਿਰਫ਼ ਨਾਰਾ ਨਹੀਂ, ਸਾਡੀ ਜ਼ਿੰਮੇਵਾਰੀ ਹੈ। 💧
ਜੇ ਅਸੀਂ ਅੱਜ ਵੀ ਪਾਣੀ ਨੂੰ ਅਣਡਿੱਠਾ ਕਰਦੇ ਰਹੇ, ਤਾਂ ਇੱਕ ਦਿਨ ਇਹ ਸਿਰਫ਼ ਅੱਖਾਂ ਦੇ ਹੰਝੂਆਂ ਵਿੱਚ ਹੀ ਵੇਖਿਆ ਜਾਵੇਗਾ।
