ਨਿਊਜ਼ ਪੰਜਾਬ
21 ਮਈ 2026
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2026 ਲਈ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਛੁੱਟੀਆਂ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਜਾਰੀ ਨੋਟੀਫਿਕੇਸ਼ਨ ‘ਤੇ ਸਿੱਖਿਆ ਸਕੱਤਰ Prerna Puri ਦੇ ਦਸਤਖਤ ਹਨ।
ਇਸ ਸ਼ਡਿਊਲ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ 23 ਮਈ ਤੋਂ 30 ਜੂਨ 2026 ਤੱਕ ਰਹਿਣਗੀਆਂ, ਜਦਕਿ 29 ਅਤੇ 30 ਜੂਨ ਨੂੰ ਅਧਿਆਪਕਾਂ ਲਈ ਕੰਮਕਾਜੀ ਦਿਨ ਰੱਖੇ ਗਏ ਹਨ। ਇਸ ਤੋਂ ਇਲਾਵਾ, 7 ਤੋਂ 11 ਨਵੰਬਰ ਤੱਕ ਪਤਝੜ ਦੀਆਂ ਛੁੱਟੀਆਂ ਅਤੇ 26 ਦਸੰਬਰ 2026 ਤੋਂ 7 ਜਨਵਰੀ 2027 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਫੈਸਲੇ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸਾਲ ਭਰ ਦੀਆਂ ਛੁੱਟੀਆਂ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਗਈ ਹੈ।
