ਨਿਊਜ਼ ਪੰਜਾਬ
8 ਮਈ 2026
ਟ੍ਰਾਈਡੈਂਟ ਗਰੁੱਪ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ‘ਤੇ ਸ਼ਰਤਾਂ ਲਗਾਉਂਦੇ ਹੋਏ ਕਿਹਾ ਕਿ 30 ਦਿਨਾਂ ਦੀ ਵਿੰਡੋ ਤੋਂ ਬਿਨਾਂ ਕੰਪਨੀ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਕੋਈ ਗੰਭੀਰ ਵਾਤਾਵਰਣ ਐਮਰਜੈਂਸੀ ਸਾਬਤ ਨਹੀਂ ਹੁੰਦੀ, ਤਦ ਤੱਕ ਕੰਪਨੀ ਨੂੰ ਕਮੀਆਂ ਦੂਰ ਕਰਨ ਲਈ ਵਾਜਬ ਸਮਾਂ ਦੇਣਾ ਲਾਜ਼ਮੀ ਹੈ। ਨਾਲ ਹੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਲੋੜ ਪੈਣ ‘ਤੇ ਕੰਪਨੀ ਨੂੰ National Green Tribunal ਕੋਲ ਜਾਣ ਦੀ ਆਗਿਆ ਵੀ ਹੋਵੇਗੀ।
