ਜ਼ੀਰਕਪੁਰ ਦੇ ਦਿਆਲਪੁਰਾ ਗੋਦਾਮ ਇਲਾਕੇ ‘ਚ ਦਰਦਨਾਕ ਹਾਦਸਾ, ਟਰੱਕ ਦੀ ਲਾਪਰਵਾਹੀ ਨਾਲ ਔਰਤ ਦੀ ਮੌਤ

ਨਿਊਜ਼ ਪੰਜਾਬ

29 ਅਪ੍ਰੈਲ 2026

ਜ਼ੀਰਕਪੁਰ ਦੇ ਦਿਆਲਪੁਰਾ ਗੋਦਾਮ ਇਲਾਕੇ ਵਿੱਚ ਇੱਕ ਨਿੱਜੀ ਕੰਪਨੀ ਦੇ ਗੋਦਾਮ ਬਾਹਰ ਹੋਏ ਭਿਆਨਕ ਹਾਦਸੇ ਨੇ ਇਲਾਕੇ ਵਿੱਚ ਸੰਨਾਟਾ ਪਾ ਦਿੱਤਾ। ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ 46 ਸਾਲਾ ਫੈਕਟਰੀ ਮਜ਼ਦੂਰ ਨੂਰਜਹਾਂ ਦੀ ਮੌਤ ਹੋ ਗਈ, ਜੋ ਚਾਰ ਬੱਚਿਆਂ ਦੀ ਮਾਂ ਸੀ। ਚਸ਼ਮਦੀਦਾਂ ਮੁਤਾਬਕ ਟਰੱਕ ਡਰਾਈਵਰ ਬਿਨਾਂ ਸਹਾਇਕ ਦੇ ਵਾਹਨ ਚਲਾ ਰਿਹਾ ਸੀ ਅਤੇ ਔਰਤ ਨੂੰ ਕੁਚਲ ਗਿਆ, ਜਦਕਿ ਜ਼ਖਮੀ ਨੂੰ ਸਮੇਂ ਸਿਰ ਹਸਪਤਾਲ ਨਾ ਲਿਜਾਣ ਕਾਰਨ ਉਸਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਫੈਕਟਰੀ ਪ੍ਰਬੰਧਨ ਅਤੇ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।