7 ਰਾਜ ਸਭਾ ਸਾਂਸਦਾਂ ਦੀ ਬਗਾਵਤ ਤੋਂ ਬਾਅਦ ‘ਆਪ’ ਅਲਰਟ: CM Bhagwant Mann ਨੇ ਸੰਭਾਲਿਆ ਮੋਰਚਾ, ਅਹਿਮ ਮੀਟਿੰਗ ਅੱਜ

ਨਿਊਜ਼ ਪੰਜਾਬ

29 ਅਪ੍ਰੈਲ 2026

ਸੱਤ ਰਾਜ ਸਭਾ ਸਾਂਸਦਾਂ ਦੇ ਬਾਗੀ ਹੋ ਕੇ ਭਾਜਪਾ ਵਿੱਚ ਜਾਣ ਤੋਂ ਬਾਅਦ Aam Aadmi Party ਵਿੱਚ ਹਲਚਲ ਮਚ ਗਈ ਹੈ ਅਤੇ ਮੁੱਖ ਮੰਤਰੀ Bhagwant Mann ਨੇ ਖੁਦ ਮੋਰਚਾ ਸੰਭਾਲ ਲਿਆ ਹੈ। ਪਾਰਟੀ ਵੱਲੋਂ ਅੱਜ ਇਕ ਵੱਡੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਕਰੀਬ 1,000 ਆਗੂ ਅਤੇ ਵਰਕਰ ਸ਼ਾਮਲ ਹੋਣਗੇ। ਇਸ ਮੀਟਿੰਗ ਦੀ ਅਗਵਾਈ Manish Sisodia ਕਰ ਰਹੇ ਹਨ, ਜਦਕਿ Sanjay Singh ਨੂੰ ਵੀ ਪੰਜਾਬ ਵਿੱਚ ਸੰਗਠਨ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਦਾ ਮੁੱਖ ਧਿਆਨ ਵਿਧਾਇਕਾਂ ਨੂੰ ਇਕਜੁੱਟ ਰੱਖਣ, ਨਾਰਾਜ਼ਗੀ ਦੂਰ ਕਰਨ ਅਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਬਣਾਉਣ ‘ਤੇ ਹੈ।