ਨਿਊਜ਼ ਪੰਜਾਬ
26 ਅਪ੍ਰੈਲ 2026
ਪ੍ਰਧਾਨ ਮੰਤਰੀ Narendra Modi ਨੇ Mann Ki Baat ਦੇ 133ਵੇਂ ਐਪੀਸੋਡ ਦੌਰਾਨ ਦੇਸ਼ ਵਿੱਚ ਚੱਲ ਰਹੀ ਜਨਗਣਨਾ ਮੁਹਿੰਮ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੰਦੇ ਹੋਏ ਹਰ ਭਾਰਤੀ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਹੈ ਅਤੇ ਇਸ ਵਾਰ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਕਾਫੀ ਵੱਖਰੀ ਅਤੇ ਡਿਜ਼ੀਟਲ ਬਣਾਈ ਗਈ ਹੈ। ਹੁਣ ਤੱਕ ਲਗਭਗ 1 ਕਰੋੜ 20 ਲੱਖ ਘਰਾਂ ਦੀ ਲਿਸਟਿੰਗ ਪੂਰੀ ਹੋ ਚੁੱਕੀ ਹੈ, ਜਦਕਿ ਕਈ ਸੂਬਿਆਂ ਵਿੱਚ ਸਵੈ-ਗਣਨਾ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਪੀਐੱਮ ਨੇ ਜ਼ੋਰ ਦੇ ਕੇ ਕਿਹਾ ਕਿ ਜਨਗਣਨਾ ਸਿਰਫ ਸਰਕਾਰੀ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਤੇ ਡਿਜ਼ੀਟਲ ਤੌਰ ‘ਤੇ ਸੁਰੱਖਿਅਤ ਰਹਿੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਕਿਰਿਆ ਪੂਰੀ ਕਰਨ ਉਪਰੰਤ ਇਕ ਵਿਸ਼ੇਸ਼ ਆਈਡੀ ਮਿਲਦੀ ਹੈ, ਜਿਸ ਨਾਲ ਬਾਅਦ ਵਿੱਚ ਜਾਣਕਾਰੀ ਦੀ ਆਸਾਨ ਪੁਸ਼ਟੀ ਹੋ ਸਕਦੀ ਹੈ।
