ਨਿਊਜ਼ ਪੰਜਾਬ
24 ਅਪ੍ਰੈਲ 2026
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿਲਾਂ ‘ਚ ਵੱਸਦੇ Sidhu Moosewala ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮੂਸੇਵਾਲਾ ਦੇ ਨਵੇਂ ਗੀਤ ‘Eyes on Me’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੱਤੀ ਹੈ। ਟੀਜ਼ਰ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮੂਸੇਵਾਲਾ ਦਾ ਕ੍ਰੇਜ਼ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਟੀਜ਼ਰ ਵਿੱਚ ਮੂਸੇਵਾਲਾ ਦੀ ਛੋਟੀ ਜਿਹੀ ਝਲਕ ਫੈਨਸ ਨੂੰ ਭਾਵੁਕ ਕਰ ਰਹੀ ਹੈ, ਜਦਕਿ ਗੀਤ ਦੇ ਪੋਸਟਰ ਵਿੱਚ ਉਸਦਾ ਪੁਰਾਣਾ ਅੰਦਾਜ਼ ਅਤੇ ਨਾਲ ਦਿਖਦਾ ਚੀਤਾ ਉਸਦੀ ਤਾਕਤ ਅਤੇ ਅਲੱਗ ਪਹਿਚਾਣ ਨੂੰ ਦਰਸਾਉਂਦਾ ਹੈ। ਮੂਸੇਵਾਲਾ ਦੇ ਜਾਣ ਮਗਰੋਂ ਵੀ ਉਸਦੇ ਗੀਤ ਲਗਾਤਾਰ ਰਿਲੀਜ਼ ਹੋ ਰਹੇ ਹਨ ਅਤੇ ਹਰ ਵਾਰੀ ਉਹਨਾਂ ਨੂੰ ਬੇਹੱਦ ਪਿਆਰ ਮਿਲਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਉਹ ਸਿਰਫ ਗਾਇਕ ਨਹੀਂ ਸਗੋਂ ਇਕ ਅਮਰ ਲਹਿਰ ਸੀ, ਜੋ ਅੱਜ ਵੀ ਫੈਨਸ ਦੇ ਦਿਲਾਂ ਵਿੱਚ ਜਿੰਦਾ ਹੈ।
