ਪੰਜਾਬ ’ਚ ਤਿੱਖੀ ਗਰਮੀ ਦਾ ਕਹਿਰ, ਤਾਪਮਾਨ 44°C ਤੱਕ ਪਹੁੰਚਿਆ

ਨਿਊਜ਼ ਪੰਜਾਬ

ਮੌਸਮ ਵਿਭਾਗ,24 ਅਪ੍ਰੈਲ 2026

ਪੰਜਾਬ ਵਿੱਚ ਲਗਾਤਾਰ ਵਧ ਰਹੀ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ, ਜਿੱਥੇ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਤੋਂ 4 ਡਿਗਰੀ ਵੱਧ ਹੈ। ਤਪਸ਼ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਹਾਲਾਂਕਿ ਕਣਕਾਂ ਦੀ ਵਾਢੀ ਆਪਣੇ ਆਖਰੀ ਪੜਾਅ ’ਚ ਪਹੁੰਚ ਗਈ ਹੈ।

ਮੌਸਮ ਵਿਭਾਗ ਨੇ 24 ਤੇ 25 ਅਪ੍ਰੈਲ ਲਈ ਯੈਲੋ ਅਲਰਟ ਜਾਰੀ ਕਰਦੇ ਹੋਏ ਤਿੱਖੀ ਗਰਮੀ ਦੀ ਚੇਤਾਵਨੀ ਦਿੱਤੀ ਹੈ, ਜਦਕਿ 26 ਤੋਂ 28 ਅਪ੍ਰੈਲ ਦਰਮਿਆਨ ਮੌਸਮ ਬਦਲਣ ਦੇ ਸੰਕੇਤ ਹਨ, ਜਿਸ ਦੌਰਾਨ ਤੇਜ਼ ਹਵਾਵਾਂ, ਬਿਜਲੀ ਚਮਕਣ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਰੀਦਕੋਟ ਸਮੇਤ ਕਈ ਸ਼ਹਿਰਾਂ ਵਿੱਚ 40 ਤੋਂ 42 ਡਿਗਰੀ ਦੇ ਕਰੀਬ ਤਾਪਮਾਨ ਦਰਜ ਹੋਣ ਨਾਲ ਸੂਬੇ ਭਰ ਵਿੱਚ ਗਰਮੀ ਦਾ ਪ੍ਰਭਾਵ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।