ਨਿਊਜ਼ ਪੰਜਾਬ
19 ਅਪ੍ਰੈਲ 2026
ਚੰਡੀਗੜ੍ਹ ਦੇ ਇੱਕ ਨਾਮੀ ਮਾਲ ਦੇ ਫੂਡ ਕੋਰਟ ਵਿੱਚ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-40 ਏ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਚੌਧਰੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਆਰਡਰ ਕੀਤੇ ਚਾਈਨਿਜ਼ ਵੈੱਜ ਸੁਪਰੀਮ ਸਿਜਲਰ ਵਿੱਚੋਂ ਸੁੰਡੀ ਨਿਕਲੀ, ਜਿਸ ਨੂੰ ਉਨ੍ਹਾਂ ਦਾ ਬੱਚਾ ਖਾ ਰਿਹਾ ਸੀ। ਇਹ ਦੇਖਦੇ ਹੀ ਉਨ੍ਹਾਂ ਨੇ ਤੁਰੰਤ ਖਾਣਾ ਰੋਕ ਦਿੱਤਾ ਅਤੇ ਕੈਫੇ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ।
ਕੈਫੇ ਦੇ ਇੰਚਾਰਜ ਨੇ ਵੀ ਮਾਮਲੇ ਨੂੰ ਮੰਨਿਆ, ਪਰ ਇਸ ਘਟਨਾ ਦਾ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਲੋਕਾਂ ਵਿੱਚ ਗੁੱਸਾ ਫੈਲ ਗਿਆ। ਲੋਕਾਂ ਨੇ ਫੂਡ ਕੋਰਟ ਦੀ ਸਫਾਈ, ਹਾਈਜੀਨ ਅਤੇ ਖਾਣੇ ਦੀ ਕੁਆਲਟੀ ‘ਤੇ ਸਵਾਲ ਖੜ੍ਹੇ ਕੀਤੇ ਹਨ।
ਮਾਲ ਮੈਨੇਜਮੈਂਟ ਨੇ ਗਾਹਕ ਤੋਂ ਮਾਫੀ ਤਾਂ ਮੰਗੀ, ਪਰ ਪੀੜਤ ਇਸ ਨਾਲ ਸੰਤੁਸ਼ਟ ਨਹੀਂ ਹੋਈ। ਉਨ੍ਹਾਂ ਨੇ ਸਾਰੇ ਸਬੂਤ ਇਕੱਠੇ ਕਰਕੇ ਸੰਬੰਧਤ ਅਧਿਕਾਰੀਆਂ ਨੂੰ ਭੇਜੇ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ।ਇਹ ਮਾਮਲਾ ਫਿਰ ਤੋਂ ਯਾਦ ਦਿਵਾਉਂਦਾ ਹੈ ਕਿ ਭਾਵੇਂ ਜਗ੍ਹਾ ਕਿੰਨੀ ਵੀ ਵੱਡੀ ਜਾਂ ਮਸ਼ਹੂਰ ਹੋਵੇ, ਖਾਣੇ ਦੀ ਸੁਰੱਖਿਆ ਅਤੇ ਸਫਾਈ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
